ਮਾਹਰ ਸਲਾਹਕਾਰ ਵੇਰਵਾ

idea99cattle-ak.jpg
ਦੁਆਰਾ ਪੋਸਟ ਕੀਤਾ Meteorological Centre, Shimla
ਪੰਜਾਬ
2020-06-16 18:53:22

Livestock Advisory from IMD, Shimla

ਜੂਨ ਮਹੀਨੇ ਵਿੱਚ ਇੰਝ ਕਰੋ ਪਸ਼ੂਆਂ ਦੀ ਦੇਖਭਾਲ:

  • ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਦਿਨ ਵਿੱਚ 2-3 ਵਾਰ ਨਵ੍ਹਾਓ।
  • ਦੁੱਧ ਚੋਣ ਸਮੇਂ ਪਸ਼ੂ ਨੂੰ ਠੰਡੀ ਜਗ੍ਹਾ 'ਤੇ ਬੰਨੋ।
  • FMD ਦੇ ਲਈ ਪਸ਼ੂਆਂ ਦੀ ਜਾਂਚ ਕਰੋ ਅਤੇ ਕਟੜੂ/ਵਛੜੂਆਂ ਨੂੰ ਪਰਜੀਵੀਆਂ ਤੋਂ ਬਚਾਉਣ ਲਈ ਪਹਿਲਾਂ 10 ਦਿਨ ਦੀ ਉਮਰ 'ਚ, ਫਿਰ 15 ਦਿਨ ਅਤੇ ਫਿਰ ਇੱਕ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ ਦੀ ਉਮਰ ਤੱਕ ਅਤੇ ਫਿਰ ਇੱਕ ਸਾਲ ਵਿੱਚ ਹਰ ਤਿੰਨ ਮਹੀਨੇ 'ਚ ਪ੍ਰਤੀ ਕਿੱਲੋ ਭਾਰ ਦੇ ਅਨੁਸਾਰ, piperazine liquid @4 ਮਿ.ਲੀ. ਨਾਲ ਡੀਵਾੱਰਮਿੰਗ ਕਰੋ।
  • ਟੀਕਾਕਰਣ - ਇਸ ਮੌਸਮ 'ਚ ਐਕਟੋ ਪਰਜੀਵੀ ਦੇ ਹਮਲੇ ਦਾ ਡਰ ਰਹਿੰਦਾ ਹੈ। ਇਸਨੂੰ ਰੋਕਣ ਦੇ ਲਈ ਬੂਟਾੱਕਸ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਪਸ਼ੂਆਂ ਦੇ ਸ਼ੈੱਡ ਵਿੱਚ ਕਰੋ। 
  • ਪਸ਼ੂਆਂ ਨੂੰ ਹੇਅ ਅਤੇ ਹਰੇ ਚਾਰੇ ਦਾ ਮਿਸ਼ਰਣ ਦਿਓ।  
  • ਥਨੈਲਾ ਰੋਗ ਤੋਂ ਬਚਾਉਣ ਲਈ ਸੂਣ ਵਾਲੀਆਂ ਗਾਵਾਂ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖੋ।
  • FMD ਦੇ ਲਈ ਪਸ਼ੂਆਂ ਦੀ ਜਾਂਚ ਕਰਦੇ ਰਹੋ।
  • ਦਿਨ ਦੇ ਸਮੇਂ ਪਸ਼ੂਆਂ ਨੂੰ ਸਿੱਧੀ ਧੁੱਪ 'ਚ ਨਾ ਬੰਨੋ।
  • ਪਸ਼ੂਆਂ ਦੇ ਸ਼ੈੱਡ 'ਚ ਜ਼ਿਆਦਾ ਭੀੜ-ਭਾੜ ਨਾ ਕਰੋ।
  • ਮੱਛਰਾਂ ਅਤੇ ਕੀਟਾਣੂਆਂ ਤੋਂ ਬਚਾਅ ਲਈ ਪਸ਼ੁਆਂ ਦੇ ਸ਼ੈੱਡ 'ਚ ਫਿਨਾਈਲ ਦੀ ਵਰਤੋਂ ਕਰੋ।
  • ਪਸ਼ੂਆਂ 'ਚ ਜ਼ਰੂਰੀ ਸਰੀਰਿਕ ਸਾੱਲਟ ਖਤਮ ਹੋਣ ਤੋਂ ਬਚਾਉਣ ਲਈ ਉਨ੍ਹਾਂ ਦੀ ਫੀਡ ਅਤੇ ਪਾਣੀ 'ਚ ਲੋੜੀਂਦੀ ਮਾਤਰਾ 'ਚ ਸਾੱਲਟ ਮਿਸ਼ਰਣ ਮਿਲਾਓ ਅਤੇ ਪਸ਼ੂਆਂ ਨੂੰ ਦਿਓ।
  • ਮੌਸਮ ਦੇ ਆਧਾਰ ਦੇ ਪਸ਼ੂਆਂ ਦੀ ਫੀਡ ਨੂੰ ਬਦਲਦੇ ਰਹੋ।