ਮਾਹਰ ਸਲਾਹਕਾਰ ਵੇਰਵਾ

idea99ysb_deadheart.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-08-02 13:27:58

In August month, how to control these insects of paddy

ਤਣੇ ਦੇ ਗੜੂੰਏ: ਇਨ੍ਹਾਂ ਕੀੜਿਆਂ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣੇ ਅੰਦਰ ਮੋਰੀਆਂ ਕਰਕੇ ਗੋਭ ਨੂੰ ਸੁਕਾ ਦਿੰਦੀਆਂ ਹਨ। ਜਦੋਂ ਇਹ ਸੁੰਡੀਆਂ ਥੋੜ੍ਹਾ ਪੱਛੜ ਕੇ ਬੂਟਿਆਂ 'ਤੇ ਹਮਲਾ ਕਰਦੀਆਂ ਹਨ ਤਾਂ ਹਮਲੇ ਦੇ ਸ਼ਿਕਾਰ ਬੂਟੇ ਦੇ ਦਾਣਿਆਂ ਤੋਂ ਸੱਖਣੀਆਂ ਚਿੱਟੇ ਰੰਗ ਦੀਆਂ ਮੁੰਜਰਾਂ ਖੇਤ ਵਿੱਚ ਸਿੱਧੀਆਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਜਦ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਫ਼ਸਲ 'ਤੇ 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਂਡਾਮਾਈਡ) ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ ਇੱਕ ਲਿਟਰ ਕੋਰੋਬਾਨ/ ਲੀਥਲ/ ਡਰਮਟ/ ਕਲਾਸਿਕ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਉੱਪਰ ਦੱਸੀਆਂ ਕੀੜੇਮਾਰ ਦਵਾਈਆਂ ਦੁਬਾਰਾ ਵੀ ਵਰਤੀਆਂ ਜਾ ਸਕਦੀਆਂ ਹਨ ਜੇਕਰ ਹਮਲਾ ਉੱਪਰ ਦੱਸੇ ਨੁਕਸਾਨ ਤੱਕ ਪਹੁੰਚ ਜਾਵੇ। ਬਾਸਮਤੀ ਵਿੱਚ ਉਪਰੋਕਤ ਦਵਾਈਆਂ ਤੋਂ ਇਲਾਵਾ 60 ਮਿ.ਲਿ. ਕੋਰਾਜ਼ਨ 18.5 ਤਾਕਤ ਜਾਂ 4 ਕਿੱਲੋਗ੍ਰਾਮ ਫਰਟੇਰਾ 0.4 ਜੀ ਆਰ (ਕਲੋਰੈਨਟਰਾਨਿਲੀਪਰੋਲ) ਜਾਂ 10 ਕਿੱਲੋਗ੍ਰਾਮ ਪਦਾਨ/ ਕੈਲਡਾਨ/ ਕਰੀਟਾਪ/ ਸਨਵੈਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 6 ਕਿੱਲੋਗ੍ਰਾਮ ਰੀਜੈਂਟ/ਮੌਰਟੈਲ/ਮਿਫਪਰੋ ਜੀ/ ਮਹਾਂਵੀਰ ਜੀ ਆਰ/ ਸ਼ਿਨਜ਼ਨ 0.3 ਜੀ (ਫਿਪਰੋਨਿਲ) ਜਾਂ 4 ਕਿੱਲੋਗ੍ਰਾਮ ਡਰਸਬਾਨ 10 ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਨਾਲ ਤਣੇ ਦੇ ਗੜੂੰਏ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ।

ਪੱਤਾ ਲਪੇਟ ਸੁੰਡੀ: ਇਸ ਦੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਲੈਂਦੀਆਂ ਹਨ ਅਤੇ ਅੰਦਰੋਂ-ਅੰਦਰ ਹਰਾ ਮਾਦਾ ਖਾਈ ਜਾਂਦੀਆਂ ਹਨ, ਪੱਤਿਆਂ ਉੱਪਰ ਚਿੱਟੀਆਂ ਧਾਰੀਆਂ ਰਹਿ ਜਾਂਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੋਰਟਰ 75 ਐਸ ਜੀ ਜਾਂ ਇੱਕ ਲਿਟਰ ਕੋਰੋਬਾਨ/ਡਰਮਟ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।

ਬੂੁਟਿਆਂ ਦੇ ਟਿੱਡੇ: ਇਨ੍ਹਾਂ ਟਿੱਡਿਆਂ ਦੀ ਰੋਕਥਾਮ ਲਈ ਫਸਲ ਤੇ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 40 ਮਿਲੀਲਿਟਰ ਕਾਨਫੀਡੋਰ ਜਾਂ ਕਰੋਕੋਡਾਈਲ 17.8 ਐਸ ਐਲ (ਇਮੀਡਾਕਲੋਪਰਿਡ) ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਲਫ਼ਾਸ) ਨੂੰ 100 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਨੂੰ ਰੱਖੋ।

ਨੋਟ: ਬਾਸਮਤੀ ਝੋਨੇ ਵਿੱਚ ਜੇ 2% ਗੋਭਾਂ ਸੁੱਕੀਆਂ ਨਜ਼ਰ ਆਉਣ ਤਾਂ ਹੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।