ਮਾਹਰ ਸਲਾਹਕਾਰ ਵੇਰਵਾ

idea99bg-broiler_facility-001-Bukhanovskyy.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-04-27 12:34:45

Important suggestion for poultry farmers

ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ।

  • ਸ਼ੈੱਡ ਵਿੱਚ ਫੁਹਾਰੇ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ।   
  • ਖੁਰਾਕ ਵਿੱਚ ਪ੍ਰੋਟੀਨ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਂਦੇ ਤੱਤ ਮਿਲ ਸਕਣ।   
  • ਵੱਧ ਰਹੀਆਂ ਪੱਠਾਂ (6-10 ਹਫਤੇ) ਨੂੰ ਦਿਨ ਦੀ ਰੌਸ਼ਨੀ ਹੀ ਦੇਣੀ ਚਾਹੀਦੀ ਹੈ ਪਰ ਅੰਡੇ ਦੇ ਰਹੀਆਂ ਮੁਰਗੀਆਂ ਨੂੰ ਸਵੇਰੇ ਅਤੇ ਰਾਤ ਨੂੰ ਬਲਬਾਂ ਦੀ ਰੌਸ਼ਨੀ ਦੇ ਕੇ 16 ਘੰਟੇ ਰੌਸ਼ਨੀ ਪੂਰੀ ਕਰ ਦੇਣੀ ਚਾਹੀਦੀ ਹੇੈ।   
  • 6-8 ਹਫਤੇ ਦੀ ਉਮਰ ਦੇ ਪੱਠਾਂ ਨੂੰ ਰਾਣੀ ਖੇਤ ਦੇ ਆਰ-2 ਬੀ ਟੀਕੇ ਲਗਾਉਣੇ ਚਾਹੀਦੇ ਹਨ। ਇਹ ਦਵਾਈ ਪਾਣੀ ਜਾਂ ਲੱਸੀ ਵਿੱਚ ਨਹੀ ਪਿਲਾਉਣੀ ਚਾਹੀਦੀ। ਟੀਕੇ ਲੱਗੀਆਂ ਮੁਰਗੀਆਂ ਨੂੰ ਵਿਟਾਮਿਨ ਪਾਣੀ ਵਿੱਚ ਦੇਣੇ ਚਾਹੀਦੇ ਹਨ ਤਾਂ ਜੋ ਟੀਕਿਆਂ ਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ।