ਮਾਹਰ ਸਲਾਹਕਾਰ ਵੇਰਵਾ

idea993956idea99pop.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-04-29 10:13:04

Important Advice for Poplar Farmers

ਪਾਪਲਰ ਦੇ ਤਿੰਨ ਸਾਲ ਤੋਂ ਘੱਟ ਉਮਰ ਦੇ ਬੂਟਿਆਂ ਵਿੱਚ ਹਲਦੀ ਦੀ ਬਿਜਾਈ ਕੀਤੀ ਜਾ ਸਕਦੀ ਹੈ।

  • ਤਿੰਨ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੂਟਿਆਂ ਵਿੱਚ ਸਾਉਣੀ ਦੌਰਾਨ ਮੱਕੀ, ਬਾਜਰਾ, ਚਰ੍ਹੀ, ਗਿੰਨੀ ਘਾਹ ਵਗੈਰਾ ਚਾਰੇ ਉਗਾਏ ਜਾ ਸਕਦੇ ਹਨ।
  • ਪਾਪਲਰ ਦੀ ਨਰਸਰੀ ਅਤੇ ਪਲਾਂਟੇਸ਼ਨਾਂ ਨੂੰ ਹਫਤੇ ਦੇ ਵਕਫੇ ਬਾਅਦ ਹਲਕੀ ਸਿੰਚਾਈ ਦਿੰਦੇ ਰਹੋ।
  • ਪਾਪਲਰ ਦੇ ਪੱਤੇ ਝਾੜਣ ਵਾਲੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਮੁੱਖ ਤੌਰ 'ਤੇ ਜੁਲਾਈ ਤੋਂ ਅਕਤੂਬਰ ਮਹੀਨਿਆਂ ਵਿੱਚ ਜ਼ਿਆਦਾ ਹੁੰਦਾ ਹੈ। ਨਰਸਰੀਆਂ ਵਿੱਚ ਜਿਨ੍ਹਾਂ ਪੱਤਿਆਂ ਉੱਤੇ ਇਨ੍ਹਾਂ ਦੀਆਂ ਸੁੰਡੀਆਂ ਜਾਂ ਆਂਡੇ ਹੋਣ ਉਨ੍ਹਾਂ ਨੂੰ ਤੋੜ ਕੇ, ਇਕੱਠੇ ਕਰਕੇ ਨਸ਼ਟ ਕਰ ਦਿਉ।