ਮਾਹਰ ਸਲਾਹਕਾਰ ਵੇਰਵਾ

idea99kharif_crops-ak.jpg
ਦੁਆਰਾ ਪੋਸਟ ਕੀਤਾ IMD, Shimla
ਪੰਜਾਬ
2020-06-29 16:23:24

IMD, Shimla's Advisory for Farmers

ਗਰਮੀਆਂ/ਸਾਉਣੀ ਦੀਆਂ ਫਸਲਾਂ:-

  • ਝੋਨੇ ਦੀ ਪਨੀਰੀ 'ਚ ਬਲਾਸਟ ਦੇ ਹਮਲੇ ਦਾ ਧਿਆਨ ਰੱਖੋ, ਜੇਕਰ ਬਿਮਾਰੀ ਦਿਖੇ ਤਾਂ ਸਿਫਾਰਿਸ਼ ਕੀਤੇ ਰਸਾਇਣਾਂ ਦੀ ਵਰਤੋਂ ਕਰੋ।
  • ਪਨੀਰੀ ਪੁੱਟ ਕੇ ਮੁੱਖ ਖੇਤ ਵਿੱਚ ਲਗਾਉਂਦੇ ਸਮੇਂ ਪੌਦਿਆਂ ਦਾ ਧਿਆਨ ਰੱਖੋ, ਜੇਕਰ ਉਹਨਾਂ ਪੌਦਿਆਂ ਦਾ ਰੰਗ ਪੀਲਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ 'ਚ ਆਇਰਨ ਦੀ ਘਾਟ ਹੋਵੇ।
  • ਜੇਕਰ ਪੌਦੇ ਦੇ ਉੱਪਰਲੇ ਪੱਤੇ ਪੀਲੇ ਅਤੇ ਹੇਠਾਂ ਵਾਲੇ ਹਰੇ ਰੰਗ ਦੇ ਹਨ, ਤਾਂ ਇਸ ਵਿੱਚ ਆਇਰਨ ਦੀ ਕਮੀ ਹੈ।
  • ਇਸ ਲਈ, ਸਿਫਾਰਿਸ਼ ਕੀਤੇ ਰਸਾਇਣ 0.5 ਪ੍ਰਤੀਸ਼ਤ ਨੂੰ 0.25 ਪ੍ਰਤੀਸ਼ਤ ਚੂਨੇ 'ਚ ਮਿਲਾ ਕੇ ਸਪਰੇਅ ਕਰੋ, ਜਦੋਂ ਅਸਮਾਨ ਸਾਫ ਹੋਵੇ।
  • ਮੱਕੀ (25-30 ਕਿੱਲੋ ਹੈਕਟੇਅਰ) ਦੀ ਬਿਜਾਈ ਪੂਰੀ ਕਰੋ।
  • ਰੌਂਗੀ, ਸੋਇਆਬੀਨ ਅਤੇ ਮਾਂਹ ਨੂੰ ਇੱਥੇ ਮੱਕੀ ਦੇ ਨਾਲ ਬੀਜਿਆ ਜਾ ਸਕਦਾ ਹੈ ਅਤੇ ਨਦੀਨਾਂ ਨੂੰ ਕੰਟਰੋਲ ਕਰਨ ਦੇ ਲਈ ਸਿਫਾਰਿਸ਼ ਕੀਤੀ ਗਈ ਬੂਟੀਨਾਸ਼ਕ ਦਾ ਪ੍ਰਯੋਗ ਕਰੋ।
  • ਮੱਕੀ ਦੇ ਖੇਤਾਂ 'ਚ ਨਿਕਾਸ ਪ੍ਰਣਾਲੀ ਨਿਸ਼ਚਿਤ ਕਰੋ।
  • ਉਹ ਜਗ੍ਹਾ, ਜਿੱਥੇ ਮੱਕੀ ਦੀ ਫਸਲ 2 ਜਾਂ 3 ਹਫਤਿਆਂ ਦੀ ਹੋ ਗਈ ਹੋਵੇ, ਉੱਥੇ ਗੋਡੀ ਕਰੋ।

ਚਾਰੇ ਵਾਲੀ ਫਸਲ:

  • ਚਾਰੇ ਵਾਲੀਆਂ ਫਸਲਾਂ ਸੇਂਜੂ ਖੇਤਰਾਂ 'ਚ ਰਵਾਂਹ ਅਤੇ ਸੋਇਆਬੀਨ ਦੇ ਨਾਲ ਚਾਰੇ ਵਾਲੀ ਮੱਕੀ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
  • ਮੱਧ ਪਹਾੜੀ ਖੇਤਰਾਂ 'ਚ ਬਰਸੀਮ ਦੀ ਇੱਕ ਕਟਾਈ ਲਈ ਜਾ ਸਕਦੀ ਹੈ।