ਮਾਹਰ ਸਲਾਹਕਾਰ ਵੇਰਵਾ

idea99fruitss.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-02 10:14:25

Experts' suggestions for Horticultural operations for December

ਮਾਹਿਰਾਂ ਵੱਲੋਂ ਬਾਗਬਾਨੀ ਲਈ ਸੁਝਾਅ ਇਸ ਪ੍ਰਕਾਰ ਹਨ:

ਅਮਰੂਦ, ਬੇਰ, ਅਉਲਾ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਫ਼ਲਦਾਰ ਬੂਟਿਆਂ ਨੂੰ ਦੇਸੀ ਰੂੜੀ ਪਾਉਣ ਦਾ ਇਹ ਢੁੱਕਵਾਂ ਸਮਾਂ ਹੈ। ਦੇਸੀ ਰੂੜੀ ਦੇ ਨਾਲ-ਨਾਲ, ਲੀਚੀ, ਆੜੂ, ਨਾਖ ਅਤੇ ਅਲੂਚਿਆਂ ਦੇ ਬੂਟਿਆਂ ਨੂੰ ਸਿਫ਼ਾਰਸ਼ ਕੀਤੀ ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ਼ ਪੋਟਾਸ਼ ਵੀ ਜ਼ਰੂਰ ਪਾਉ। ਛੋਟੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕਰੋ। ਉਹ ਫ਼ਲਦਾਰ ਬੂਟੇ ਜਿਨ੍ਹਾਂ ਦੇ ਪੱਤੇ ਸਰਦੀ ਵਿੱਚ ਝੜ ਜਾਂਦੇ ਹਨ, ਦੀ ਲੁਆਈ ਜਨਵਰੀ ਵਿੱਚ ਹੋਣੀ ਹੈ, ਉਨ੍ਹਾਂ ਲਈ ਇਸ ਮਹੀਨੇ ਖੇਤ ਤਿਆਰ ਕਰ ਲਵੋ। ਬੇਰਾਂ ਦੇ ਫ਼ਲ ਇਸ ਮਹੀਨੇ ਵਧਦੇ ਫੁੱਲਦੇ ਹਨ, ਇਸ ਲਈ ਲੋੜ ਮੁਤਾਬਕ ਪਾਣੀ ਦਿੰਦੇ ਰਹੋ। ਜੇਕਰ ਮੀਂਹ ਪੈ ਜਾਵੇ ਤਾਂ ਪਾਣੀ ਨਾ ਦਿਉ। ਇਸ ਮਹੀਨੇ ਦੇ ਅੰਤ ਵਿੱਚ ਪੱਤਝੜੀ ਫਲਦਾਰ ਬੂਟਿਆਂ ਜਿਵੇਂ ਕਿ ਆੜੂ, ਅਲੂਚਾ,ਨਾਸ਼ਪਾਤੀ, ਅੰਗੂਰ, ਅੰਜੀਰ ਆਦਿ ਦੀ ਕਾਂਟ-ਛਾਟ ਅਤੇ ਸਿਧਾਈ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਅਮਰੂੁਦ, ਮਾਲਟਾ ਅਤੇ ਗਰੇਪਫਰੂਟ ਦੇ ਫ਼ਲ ਇਸ ਮਹੀਨੇ ਤੋੜਨ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਨੂੰ ਛਾਂਟ ਕੇ ਦਰਜ਼ਾਬੰਦੀ ਕਰਕੇ ਮੰਡੀ ਵਿੱਚ ਵੇਚੋ। ਅੰਬਾਂ ਵਿੱਚ ਮਿੱਲੀ ਬੱਗ ਨੂੰ ਬੂਟਿਆਂ ਤੇ ਚੜ੍ਹਨ ਤੋਂ ਰੋਕਣ ਲਈ ਇਨ੍ਹਾਂ ਦੇ ਤਣਿਆਂ ਦੁਆਲੇ ਇੱਕ ਮੀਟਰ ਦੀ ਉਚਾਈ ਤੇ ਤਿਲਕਵੀਂ ਪੱਟੀ ਦਸੰਬਰ ਦੇ ਦੂਜੇ ਹਫ਼ਤੇ ਵਿੱਚ ਲਾ ਦੇਣੀ ਚਾਹੀਦੀ ਹੈ। ਲੀਚੀ ਦੇ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਦਸµਬਰ ਦੇ ਪਹਿਲੇ ਹਫਤੇ ਲਾਉਣਾ ਚਾਹੀਦਾ ਹੈ ਤਾਂ ਕਿ ਬਾਗ ਨੂੰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕੇ। ਨਿੰਬੂ ਜਾਤੀ ਦੇ ਫਲਾਂ ਵਿੱਚ ਕੈਂਕਰ ਦੀ ਰੋਕਥਾਮ ਲਈ ਸਟਰੈਪਟੋਸਾਇਕਲੀਨ 50 ਗ੍ਰਾਮ + ਨੀਲਾ ਥੋਥਾ 25 ਗ੍ਰਾਮ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਦਸੰਬਰ ਦੇ ਮਹੀਨੇ ਦੂਜਾ ਛਿੜਕਾਅ ਕਰੋ।