ਮਾਹਰ ਸਲਾਹਕਾਰ ਵੇਰਵਾ

idea99dairy_and_poultry.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-08-27 10:21:47

Experts' suggestions for Dairy and Poultry farming

ਮਾਹਿਰਾਂ ਦੁਆਰਾ ਦਿੱਤੇ ਗਏ ਡੇਅਰੀ ਅਤੇ ਪੋਲਟਰੀ ਫਾਰਮਿੰਗ ਲਈ ਸੁਝਾਅ ਹੇਠ ਲਿਖੇ ਅਨੁਸਾਰ ਹਨ:

ਡੇਅਰੀ ਫਾਰਮਿੰਗ

ਤੰਦਰੁਸਤ ਪਸ਼ੂ ਸੂਣ ਤੋਂ 50-60 ਦਿਨਾਂ ਬਾਅਦ ਹੇਹੇ ਵਿੱਚ ਆਉਂਦਾ ਹੈ। ਇਹੋ ਜਿਹੇ ਪਸ਼ੂਆਂ ਨੂੰ ਹੇਹੇ ਦੀਆਂ ਨਿਸ਼ਾਨੀਆਂ ਵਾਸਤੇ ਗੌਰ ਨਾਲ ਵੇਖੋ ਅਤੇ ਆਸ ਕਰਵਾਉ ਜਾਂ ਮਨਸੂਈ ਗਰਭਦਾਨ ਦਾ ਟੀਕਾ ਲਗਾਉ ਤਾਂ ਜੋ ਦੋ ਸੂਇਆਂ ਦੇ ਵਿਚਕਾਰਲਾ ਫ਼ਰਕ ਘਟਾਇਆ ਜਾ ਸਕੇ। ਸੂਣ ਤੋਂ ਬਾਅਦ ਪਸ਼ੂਆਂ ਦਾ ਭਾਰ ਘਟਦਾ ਹੈ ਜਿਸ ਕਰਕੇ ਹੇਹੇ ਵਿੱਚ ਦੇਰੀ ਨਾਲ ਆਉਂਦੇ ਹਨ। ਇਸ ਕਰਕੇ ਉਨ੍ਹਾਂ ਨੂੰ ਸੰਤੁਲਿਤ ਖ਼ੁਰਾਕ ਅਤੇ ਉਨ੍ਹਾਂ ਦੀ ਸਹੀ ਸਾਂਭ-ਸੰਭਾਲ ਹੋਣੀ ਚਾਹੀਦੀ ਹੈ। ਕੱਟੜੂਆਂ-ਵੱਛੜੂਆਂ ਥੱਲੇ ਸੁੱਕੀ ਸੁੱਕ ਪਾਓ ਅਤੇ ਸਮੇਂ ਸਿਰ ਮਲੱਪ ਰਹਿਤ ਟੀਕਾਕਰਨ ਅਤੇ ਸਿੰਗ ਦਾਗੋ। ਚਿੱਚੜਾਂ ਤੋਂ ਬਚਾਉ ਲਈ ਐਸਨਟੋਲ (ਇੱਕ ਗ੍ਰਾਮ/ਲਿਟਰ ਪਾਣੀ) ਜਾਂ ਬੂਟੋਕਸ 0.2 ਪ੍ਰਤੀਸ਼ਤ (2 ਮਿ.ਲਿ. ਪ੍ਰਤੀ ਲਿਟਰ ਪਾਣੀ) ਜਾਂ ਟੌਕਟਿਕ (12.5 ਪ੍ਰਤੀਸ਼ਤ) 0.2 ਪ੍ਰਤੀਸ਼ਤ ਪਸ਼ੂਆਂ ਅਤੇ ਸ਼ੈੱਡ ਵਿੱਚ ਸਪਰੇਅ ਕਰੋ। ਛੇ ਮਹੀਨੇ ਤੋਂ ਛੋਟੇ ਕੱਟੜੂਆਂ ਉੱਪਰ ਸਪਰੇਅ ਨਾ ਕਰੋ। ਸਪਰੇਅ ਕਰਨ ਲੱਗਿਆਂ ਕੰਪਨੀ ਦੀਆਂ ਹਦਾਇਤਾਂ ਜ਼ਰੂਰ ਪੜ੍ਹੋ ਅਤੇ ਪਾਲਣਾ ਕਰੋ। ਮੱਖੀਆਂ ਤੋਂ ਬਚਾਉ ਲਈ ਸ਼ੈੱਡ ਅਤੇ ਆਲੇ-ਦੁਆਲੇ ਸਫ਼ਾਈ ਰੱਖੋ। ਸਰਾ ਰੋਗ ਤੋਂ ਬਚਾਉ ਲਈ ਛੇਤੀ ਤੋਂ ਛੇਤੀ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਇਹ ਬੀਮਾਰੀ ਮੱਖੀਆਂ ਨਾਲ ਫ਼ੈਲਦੀ ਹੈ। ਸੋ ਮੱਖੀਆਂ ਤੋਂ ਬਚਾਉ ਲਈ ਸਪਰੇਅ ਕਰੋ।  ਪਸ਼ੂਆਂ ਨੂੰ ਸਮੇਂ-ਸਮੇਂ ਸਿਰ ਮਲੱਪਾਂ ਤੋਂ ਬਚਾਉਣ ਲਈ ਪਸ਼ੂਆਂ ਨੂੰ ਸਮੇਂ-ਸਮੇਂ ਸਿਰ ਮਲੱਪ ਰਹਿਤ ਕਰਦੇ ਰਹਿਣਾ ਚਾਹੀਦਾ ਹੈ। ਲੇਵੇ ਦੀ ਸੋਜ/ਮਿੱਠੇ ਦੇ ਰੋਗ ਤੋਂ ਬਚਾਉਣ ਲਈ ਥਣਾਂ ਨੂੰ 100 ਮਿ.ਨਿ. ਪੋਵੀਡੀਨ+20 ਮਿ.ਲਿ. ਗਲਿਸਰੀਨ ਵਿੱਚ ਡੋਬਾ ਜਰੂਰ ਦਿੰਦੇ ਰਹਿਣਾ ਚਾਹੀਦਾ ਹੈ।

ਮੁਰਗੀ ਪਾਲਣ

ਆਂਡਿਆਂ ਦੀ ਪੈਦਾਵਾਰ ਵਿੱਚ ਰੌਸ਼ਨੀ ਦਾ ਮਹੱਤਵਪੂਰਨ ਹਿੱਸਾ ਹੈ। ਮੁਰਗੀਆਂ ਨੂੰ 14-16 ਘੰਟੇ (ਦਿਨ ਦੀ ਰੌਸ਼ਨੀ ਮਿਲਾ ਕੇ) ਰੋਸ਼ਨੀ ਦੇਣੀ ਚਾਹੀਦੀ ਹੈ ਅਤੇ ਸ਼ੁਰੂ ਹੋਣ ਤੋਂ ਬਾਅਦ ਇਹ ਰੌਸ਼ਨੀ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈ। ਆਂਡੇ ਦਾ ਛਿਲਕਾ ਪਤਲਾ ਨਾ ਹੋਵੇ ਇਸ ਲਈ ਪੱਥਰ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਹਫ਼ਤੇ ਵਿੱਚ ਸੁੱਕ ਨੂੰ 2-3 ਵਾਰੀ ਹਿਲਾਉਣਾ ਚਾਹੀਦਾ ਹੈ ਤਾਂ ਜੋ ਸੁੱਕੀ ਰਹਿ ਸਕੇ। ਮੀਟ ਵਾਲੇ ਚੂਚੇ ਪਾਲਣ ਲਈ ਇਹ ਵਧੀਆ ਮੌਸਮ ਹੈ। ਕਿਸੇ ਭਰੋਸੇਯੋਗ ਹੈਚਰੀ ਤੋਂ ਹੀ ਚੂਚੇ ਬੁੱਕ ਕਰਵਾਓ। ਚੂਹਿਆਂ ਨੂੰ ਸ਼ੈੱਡ ਵਿੱਚ ਆਉਣ ਤੋਂ ਰੋਕਣ ਦੇ ਉਪਰਾਲੇ ਕਰੋ ਤਾਂ ਜੋ ਖ਼ੁਰਾਕ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।