ਮਾਹਰ ਸਲਾਹਕਾਰ ਵੇਰਵਾ

idea99green_fodder.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-12-04 13:37:43

Experts' advice for production of green fodder

ਮਾਹਿਰਾਂ ਵੱਲੋਂ ਹਰੇ ਚਾਰੇ ਲਈ ਦੱਸੇ ਸੁਝਾਅ ਇਸ ਤਰ੍ਹਾਂ ਹਨ:

ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਮਹੀਨੇ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ। ਜੇਕਰ ਖੇਤ ਵਿੱਚ ਬੂਈਂ (ਪੋਆ ਘਾਹ) ਬਹੁਤ ਹੋਵੇ ਤਾਂ ਜਵੀ ਦੀਆਂ ਦੋ ਕਟਾਈਆਂ ਨਾ ਲਵੋ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ। ਝੋਨੇ ਵਾਲੇ ਫ਼ਸਲੀ ਚੱਕਰ ਵਿਚ ਰੇਤਲੀਆਂ ਜ਼ਮੀਨਾਂ ਵਿਚ ਬੀਜੀ ਬਰਸੀਮ ਦੀ ਫਸਲ ਤੇ ਮੈਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਕਾਰਨ ਵਿਚਕਾਰਲੇ ਤਣੇ ਦੇ ਪੱਤਿਆਂ ਉਪਰ ਭੂਰੇ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਸੁੱਕ ਕੇ ਝੜ ਜਾਂਦੇ ਹਨ ਅਤੇ ਪੱਤਾ ਛਾਨਣੀ-2 ਹੋ ਜਾਂਦਾ ਹੈ। ਘਾਟ ਠੀਕ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿੱਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਪ਼੍ਰਤੀ ਏਕੜ) ਦੇ ਛਿੜਕਾਅ ਫਸਲ ਕੱਟਣ ਉਪਰੰਤ ਦੋ ਹਫ਼ਤੇ ਦੇ ਨਵੇਂ ਫੁਟਾਰੇ ਤੇ ਕਰੋ ਅਤੇ ਹਫਤੇ-2 ਬਾਅਦ 2-3 ਛਿੜਕਾਅ ਕਰੋ। ਜੇਕਰ ਬਰਸੀਮ ਵਿੱਚ ਤਣਾ ਗਲਣ ਦਾ ਰੋਗ ਹੋਵੇ ਤਾਂ ਫ਼ਸਲ ਕੱਟਣ ਪਿੱਛੋ ਖੇਤ ਨੂੰ ਧੁੱਪ ਲੱਗਣ ਦਿਓ ।