ਮਾਹਰ ਸਲਾਹਕਾਰ ਵੇਰਵਾ

idea99all_flowers.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-16 15:04:10

Experts' advice for Ornamental in winters

ਜੁਲਾਈ ਵਿੱਚ ਲਾਏ ਗਏ ਪੱਕੇ ਬੂਟੇ ਜਿਵੇਂ ਕਿ ਕਰੋਟਨ, ਡਾਈਫਨਬੇਚੀਆ, ਪਾਮ ਆਦਿ ਨੂੰ ਕੋਰੇ ਤੋਂ ਬਚਾਉਣ ਦਾ ਪ੍ਰਬੰਧ ਕਰੋ। ਇਹਨਾਂ ਨੂੰ ਵਰਾਂਡੇ ਵਿੱਚ ਰੱਖ ਦਿਉ ਜਾਂ ਮੋਮਜਾਮੇ ਨਾਲ ਢੱਕ ਦਿਉ। ਪਿਛਲੇ ਸਾਲ ਸਤੰਬਰ ਵਿੱਚ ਗੁਲਾਬ ਦੇ ਜੜ੍ਹ-ਮੁੱਢ ਦੀਆਂ ਲਾਈਆਂ ਗਈਆਂ ਕਲਮਾਂ ਦਸੰਬਰ ਵਿੱਚ ਵੱਖ-ਵੱਖ ਗੁਲਾਬ ਦੀਆਂ ਕਿਸਮਾਂ ਦੀਆਂ ਅੱਖਾਂ ਚੜ੍ਹਾਈਆਂ ਜਾ ਸਕਦੀਆਂ ਹਨ।ਗੁਲਦਾਉਦੀ ਦੇ ਸੁੱਕੇ ਹੋਏ ਫੁੱਲਾਂ ਨੂੰ ਬੂਟਿਆਂ ਤੋਂ ਤੋੜ ਦਿਉ। ਗਲੈਡੀਉਲਸ ਨੂੰ ਤਿੰਨ ਜਾਂ ਛੇ ਪੱਤਿਆਂ ਸਮੇਂ ਪਾਉਣ ਵਾਲੀ ਨਾਈਟ੍ਰੋਜਨ ਖਾਦ ਦੀ ਪਹਿਲੀ ਜਾਂ ਦੂਸਰੀ ਕਿਸ਼ਤ ਪਾਉ। ਖਾਦ ਦਾ ਛਿੱਟਾ ਦੇਣ ਤੋਂ ਬਾਅਦ ਬੂਟਿਆ ਨਾਲ ਮਿੱਟੀ ਚੜ੍ਹਾਓ। ਗੇਂਦੇ ਦੇ ਖੇਤਾਂ ਵਿੱਚੋਂ ਸਿੰਗਲ ਫੁੱਲਾਂ ਵਾਲੇ ਬੂਟਿਆਂ ਨੂੰ ਪੁੱਟਦੇ ਰਹੋ। ਗੇਂਦੇ ਦੇ ਬੀਜ ਵਾਸਤੇ ਫੁੱਲ ਛਾਂਟਣ ਦਾ ਸਹੀ ਸਮਾਂ ਹੈ। ਗੁੰਦਵੇਂ ਫੁੱਲਾਂ ਵਾਲੇ ਤੰਦਰੁਸਤ ਬੂਟਿਆਂ ਨੂੰ ਬੀਜ ਪੈਦਾ ਕਰਨ ਲਈ ਰੱਖ ਲਉ।ਮੌਸਮੀ ਫੁੱਲਾਂ ਅਤੇ ਘਾਹ ਦੇ ਮੈਦਾਨ ਵਿੱਚ ਪਾਣੀ ਦਾ ਖਾਸ ਖ਼ਿਆਲ ਰੱਖੋ ਤਾਂ ਜੋ ਇਨ੍ਹਾਂ ਨੂੰ ਕੋਰੇ ਤੋਂ ਬਚਾਇਆ ਜਾ ਸਕੇ।