ਮਾਹਰ ਸਲਾਹਕਾਰ ਵੇਰਵਾ

idea99foddergreen.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-04 13:44:36

Experts' advice for fodder production

ਜੇਕਰ ਜਵੀਂ ਦੀਆਂ ਦੋ ਕਟਾਈਆਂ ਲੈਣੀਆਂ ਹੋਣ ਤਾਂ ਇੱਕ ਕਟਾਈ ਜਨਵਰੀ ਵਿਚ ਲਵੋ। ਜਿਸ ਖੇਤ ਵਿੱਚ ਬੂੰਈਂ (ਪੋਆ ਘਾਹ) ਨਦੀਨ ਬਹੁਤ ਹੋਵੇ ਉੱਥੋਂ ਦੋ ਕਟਾਈਆਂ ਨਾ ਲਵੋ। ਬਰਸੀਮ/ਸ਼ਫਤਲ ਦਾ ਬੀਜ ਬਣਾਉਣ ਲਈ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਕਰ ਸਕਦੇ ਹੋ। ਜੇਕਰ ਲੂਸਣ ਬੀਜਿਆ ਹੋਵੇ ਤਾਂ ਉਸ ਦੀ ਸੰਭਾਲ ਇਸ ਤਰ੍ਹਾਂ ਕਰੋ ਕਿ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਇਹ ਚਾਰਾ ਦੇਵੇ। ਬਰਸੀਮ ਦੇ ਤਣੇ ਦਾ ਗਲਣਾ ਕਈ ਵਾਰ ਜ਼ਿਆਦਾ ਨਮੀ ਹੋਣ ਕਰਕੇ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬਰਸੀਮ ਦੀ ਕਟਾਈ ਮਗਰੋਂ ਖੇਤ ਨੂੰ ਧੁੱਪ ਲੱਗਣ ਦਿਉ। ਗਲੇ-ਸੜੇ ਬੂਟੇ ਨਸ਼ਟ ਕਰ ਦਿਉ।