ਮਾਹਰ ਸਲਾਹਕਾਰ ਵੇਰਵਾ

idea99dairy_farming.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-08-22 10:58:06

Experts' advice for Dairy Farmers

ਗੱਭਣ ਪਸ਼ੂਆਂ ਨੂੰ ਸੂਣ ਤੋਂ ਦੋ ਹਫ਼ਤੇ ਪਹਿਲਾਂ ਅਲੱਗ ਰੱਖਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਜਾ ਸਕੇ। ਜੇ ਪਸ਼਼ੂ ਸੂਣ ਦੀਆਂ ਨਿਸ਼ਾਨੀਆਂ ਦਿਖਾ ਰਿਹਾ ਹੈ ਪਰ ਸੂਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇ ਜੇਰ 8-12 ਘੰਟੇ ਵਿੱਚ ਨਾ ਪਵੇ ਤਾਂ ਡਾਕਟਰ ਨੂੰ ਦਿਖਾਉ। ਸੂਤਕੀ ਬੁਖਾਰ ਨੂੰ ਰੋਕਣ ਲਈ ਵਧੇਰੇ ਦੁੱਧ ਦੇਣ ਵਾਲੇ ਜਾਨਵਰਾਂ ਦਾ ਸਾਰਾ ਦੁੱਧ ਨਹੀਂ ਚੋਣਾ ਚਾਹੀਦਾ ਅਤੇ ਧਾਤਾਂ ਦਾ ਮਿਸ਼ਰਣ ਦੇਣਾ ਚਾਹੀਦਾ ਹੈ। 1 ਕਿਲੋ ਕਣਕ ਦਾ ਦਲੀਆ ਰਿੰਨ ਕੇ ਅੱਧਾ ਕਿੱਲੋ ਗੁੜ ਰਲਾ ਕੇ ਪਸ਼ੂ ਦੇ ਸੂਣ ਉਪਰੰਤ ਸਵੇਰੇ ਸ਼ਾਮ ਨੂੰ ਤਿੰਨ ਚਾਰ ਦਿਨਾਂ ਲਈ ਦੇਣਾ ਚਾਹੀਦਾ ਹੈ। ਜਨਮ ਤੋ ਬਾਅਦ ਛੇਤੀ ਤੋਂ ਛੇਤੀ ਕੱਟੜੂ ਨੂੰ ਸਾਫ਼ ਕਰਕੇ, ਖੁਸ਼ਕ ਕਰਨਾ ਚਾਹੀਦਾ ਹੈ ਅਤੇ 2 ਘੰਟੇ ਦੇ ਅੰਦਰ 3-4 ਕਿੱਲੋ ਬਹੁਲੀ ਪਿਲਾ ਦੇਣੀ ਚਾਹੀਦੀ ਹੈ। ਨਾੜੂੰਏ ਨੂੰ ਟਿੰਚਰ ਆਇਓਡੀਨ ਨਾਲ ਕੀਟਾਣੂ ਰਹਿਤ ਕਰਨਾ ਚਾਹੀਦਾ ਹੈ। ਜਾਨਵਰਾਂ ਦੇ ਜ਼ਖਮਾਂ ਨੂੰ ਕੋਈ ਨਾ ਕੋਈ ਮੱਲ੍ਹਮ ਲਗਾ ਕੇ ਕੀਟਾਣੂ ਅਤੇ ਮੱਖੀਆਂ ਤੋ ਬਚਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਵਾਤਾਵਰਣ ਦੇ  ਦਬਾਉ ਤੋਂ ਬਚਾਉਣ ਲਈ ਸ਼ੈਡੱ ਹਵਾਦਾਰ ਅਤੇ ਅਰਾਮਦੇਹ ਰੱਖਣੇ ਚਾਹੀਦੇ ਹਨ। ਦਾਣੇ ਵਿੱਚ ਵੀ ਅਦਲਾ ਬਦਲੀ ਕਰਨੀ ਚਾਹੀਦੀ ਹੈ। ਜੇ ਗੱਲ-ਘੋਟੂ ਦੇ ਟੀਕੇ ਨਹੀ ਲਗਵਾਏ ਤਾਂ ਲਗਵਾ ਲਓ। ਚਿੱਚੜਾਂ ਤੋ ਬਚਾਉਣ ਲਈ ਸ਼ੈੱਡ ਅੰਦਰ ਅਤੇ ਪਸ਼ੂ ਉਪਰ 0.5 ਪ਼੍ਰਤੀਸ਼ਤ ਕਾਰਬਰਿਲ, ਐਸਨਟੋਲ ਅਤੇ 0.025 ਪ਼੍ਰਤੀਸ਼ਤ ਬਿਊਟੋਕਸ ਅਤੇ ਟੈਕਟਿਕ ਦੀ ਸਪਰੇਅ ਕਰੋ ਅਤੇ ਇਸ ਨੂੰ 10 ਦਿਨਾਂ ਬਾਅਦ ਦੁਬਾਰਾ ਕਰੋ। ਇਹ ਦਵਾਈ ਦਾ ਛਿੜਕਾਅ 6 ਮਹੀਨੇ ਤੋਂ ਘੱਟ ਉਮਰ ਦੇ ਜਾਨਵਰਾਂ ਉਪਰ ਨਾ ਕਰੋ।