ਮਾਹਰ ਸਲਾਹਕਾਰ ਵੇਰਵਾ

idea99vegetables.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-08-27 11:41:38

Expert advice on vegetables such as Cauliflower, Chilli and Carrot

ਸਬਜੀਆਂ- ਇਹ ਸਮਾਂ ਫੁੱਲ ਗੋਭੀ ਦੀਆਂ ਮੁੱਖ ਸੌਸਮ ਦੀਆਂ ਕਿਸਮਾਂ, ਬਰੋਕਲੀ (ਪੰਜਾਬ ਬਰੋਕਲੀ-1 ਅਤੇ ਪਾਲਮ ਸਮਰਿਧੀ) ਅਤੇ ਗਾਜਰ (ਪੀ.ਸੀ.-161, ਪੰਜਾਬ ਕੈਰਟ ਰੈਡ ਅਤੇ ਪੰਜਾਬ ਬਲੈਕ ਬਿਉਟੀ) ਦੀ ਬਿਜਾਈ ਲਈ ਢੁੱਕਵਾਂ ਹੈ।

  • ਚੱਲ ਰਿਹਾ ਮੌਸਮ ਮਿਰਚਾਂ ਦੇ ਗਾਲ੍ਹੇ ਅਤੇ ਟਾਹਣੀਆਂ ਦੇ ਸੋਕੇ ਲਈ ਅਨੁਕੂਲ ਹੈ।
  • ਇਸ ਰੋਗ ਤੋਂ ਬਚਾਅ ਲਈ ਮਿਰਚਾਂ ਤੇ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ 45 ਜਾਂ ਬਲਾਈਟੌਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਬੈਂਗਣਾਂ ਵਿੱਚ ਫ਼ਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲੀਟਰ ਕੋਰਾਜ਼ਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100 ਤੋਂ 125 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।