ਮਾਹਰ ਸਲਾਹਕਾਰ ਵੇਰਵਾ

idea99bajra-ak.jpg
ਦੁਆਰਾ ਪੋਸਟ ਕੀਤਾ IMD, Rajasthan
ਪੰਜਾਬ
2020-07-30 19:08:28

Crops related Advisory for farmers from IMD

ਆਮ ਸਲਾਹ: ਕਿਸਾਨ ਵੀਰ ਸਮੇਂ 'ਤੇ ਬੀਜੀਆਂ ਗਈਆਂ ਬਾਜਰਾ, ਮੂੰਗੀ, ਮੋਠ, ਗੁਆਰਾ, ਤਿਲ ਆਦਿ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਦੇ ਲਈ ਗੋਡਾਈ ਕਰੋ।

ਫ਼ਸਲਾਂ ਨਾਲ ਸੰਬੰਧਿਤ ਸਲਾਹਾਂ:

ਬਾਜਰਾ: ਜੂਨ ਮਹੀਨੇ ਦੇ ਅਖ਼ੀਰਲੇ ਹਫ਼ਤੇ ਵਿੱਚ ਬੀਜੀ ਗਈ ਬਾਜਰੇ ਦੀ ਫ਼ਸਲ ਵਿੱਚ 25-30 ਦਿਨ ਬਾਅਦ 20 ਕਿਲੋਗ੍ਰਾਮ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਦੀ ਦਰ ਨਾਲ ਮੀਂਹ ਵਾਲੇ ਦਿਨ ਪਾਓ।

ਕਪਾਹ: ਕਪਾਹ ਵਿੱਚ ਸਫ਼ੇਦ ਮੱਖੀ ਦੀ ਰੋਕਥਾਮ ਦੇ ਲਈ ਇੱਕ ਲੀਟਰ Methyl Demeton 25 EC ਪ੍ਰਤੀ ਹੈਕਟੇਅਰ ਦੀ ਦਰ ਨਾਲ ਛਿੜਕਾਅ ਕਰੋ।

ਮੂੰਗਫਲੀ: ਸਮੇਂ ਸਿਰ ਬੀਜੀ ਗਈ ਮੂੰਗਫਲੀ ਦੀ ਫ਼ਸਲ ਵਿੱਚ ਸੁਈਆਂ ਬਣਨ ਦੇ ਦੌਰਾਨ ਫ਼ਸਲ ਵਿੱਚ ਗੋਡਾਈ ਨਾ ਕਰੋ, ਘਾਹ ਨੂੰ ਸਿਰਫ਼ ਹੱਥ ਨਾਲ ਉਖਾੜੋ।

ਭਿੰਡੀ: ਭਿੰਡੀ ਦੀ ਫ਼ਸਲ ਵਿੱਚ ਪੀਤਸ਼ੀਰਾ ਮੌਜ਼ੈਕ ਰੋਗ ਹਾਨੀ ਪਹੁੰਚਾਉਣ ਵਾਲਾ ਰੋਗ ਹੈ। ਇਸ ਰੋਗ ਵਿੱਚ ਪੱਤਿਆਂ ਦੇ ਸਿਰੇ ਪੀਲੇ ਪੈ ਜਾਂਦੇ ਹਨ ਜਾਂ ਕੁੱਝ ਸਮੇਂ ਬਾਅਦ ਪੱਤੇ ਅਤੇ ਫ਼ਲ ਪੀਲੇ ਪੈ ਜਾਂਦੇ ਹਨ। ਇਸਦੀ  ਰੋਕਥਾਮ ਦੇ ਲਈ Acetamiprid @ 0.3-0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਦਰ ਨਾਲ ਛਿੜਕਾਅ ਕਰੋ।