ਮਾਹਰ ਸਲਾਹਕਾਰ ਵੇਰਵਾ

idea99agro.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-03 13:12:55

Agroforestry suggestion from experts for December

ਵਣ ਖੇਤੀ ਲਈ ਮਾਹਿਰਾਂ ਵੱਲੋਂ ਦੱਸੇ ਮਾਹਿਰਾਂ ਦੇ ਸੁਝਾਅ ਇਹ ਹਨ:

  • ਪਾਪਲਰ: ਪਾਪਲਰ ਦੀ ਪਲਾਂਟੇਸ਼ਨ ਵਿੱਚ ਪਿਆਜ਼ ਦਸੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਲਗਾ ਦੇਣੇ ਚਾਹੀਦੇ ਹਨ।
  • ਪਾਪਲਰ ਦੀ ਕਾਂਟ ਛਾਂਟ: ਲੱਕੜ ਉਦਯੋਗ ਵਿੱਚ ਹਮੇਸ਼ਾਂ ਹੀ ਪਾਪਲਰ ਦੇ ਸਿੱਧੇ ਤੇ ਸਾਫ਼ ਤਣੇ ਨੂੰ ਪਸੰਦ ਕੀਤਾ ਜਾਂਦਾ ਹੈ। ਨਵੇਂ ਪੁੰਗਾਰੇ ਸਮੇਂ ਇਕ ਤੋਂ ਵੱਧ ਮੁੱਖ ਸ਼ਾਖਾਵਾਂ ਬਣ ਜਾਂਦੀਆਂ ਹਨ ਜੋ ਕਿ ਇਮਾਰਤੀ ਦਰੱਖ਼ਤਾਂ ਵਿੱਚ ਬੇਲੋੜੀਆਂ ਸਮਝੀਆਂ ਜਾਂਦੀਆਂ ਹਨ। ਇਕ ਸਿਹਤਮੰਦ ਮੁੱਖ ਸ਼ਾਖਾ ਹੀ ਰੱਖੋ। ਬਾਕੀ ਦੀਆਂ ਸ਼ਾਖਾਵਾਂ ਤੇਜ਼ ਚਾਕੂ ਜਾਂ ਕੈਂਚੀ ਨਾਲ ਬੂਟੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੱਟ ਦਿਉ। ਇਹ ਕੰਮ ਪਹਿਲੇ ਸਾਲ ਤੋਂ ਸ਼ੁਰੂ ਕਰਕੇ ਜਦੋਂ ਤੱਕ ਸਿੱਧਾ ਇੱਕ ਤਣਾ 9-10 ਮੀਟਰ ਦੀ ਉਂਚਾਈ ਤੱਕ ਨਹੀਂ ਹੋ ਜਾਂਦਾ, ਕਰਦੇ ਰਹੋ। ਕਾਂਟ-ਛਾਂਟ ਬੂਟਿਆਂ ਦੇ ਵਾਧੇ ਅਤੇ ਉਮਰ ਤੇ ਨਿਰਭਰ ਕਰਦੀ ਹੈ। ਦਰਖ਼ਤਾਂ ਦੇ ਕੱਟੇ ਹਿੱਸਿਆਂ ਤੇ ਬੋਰਡੋਐਕਸ ਪੇਸਟ ਲਗਾਉਣਾ ਨਾ ਭੁੱਲੋ। ਵਾਧੂ ਕਾਂਟ-ਛਾਂਟ ਨਾ ਕਰੋ ਕਿਉਂਕਿ ਇਸ ਨਾਲ ਹੇਠਲੇ ਹਿੱਸੇ ਤੋਂ ਵਾਧੂ ਸ਼ਾਖਾਵਾਂ ਨਿਕਲਦੀਆਂ ਹਨ ਅਤੇ ਕੱਟੀ ਗਈ ਥਾਂ (ਤਣਾ) ਉੱਪਰ ਨੂੰ ਉੱਭਰ ਆਉਂਦਾ ਹੈ ਜਿਸ ਨਾਲ ਲੱਕੜ ਦੀ ਗੁਣਵੱਤਾ ਮਾੜੀ ਹੋ ਜਾਂਦੀ ਹੈ। ਕਾਂਟ-ਛਾਂਟ ਸਿਰਫ ਮੋਟੀਆਂ ਸ਼ਾਖਾਵਾਂ ਦੀ ਹੀ ਕਰਨੀ ਚਾਹੀਦੀ ਹੈ ਕਿਉਂਕਿ ਪਤਲੀਆਂ ਸ਼ਾਖਾਵਾਂ ਰੁੱਖ ਦੇ ਵਾਧੇ ਵਿਚ ਸਹਾਈ ਹੁੰਦੀਆਂ ਹਨ।
  • ਸਫ਼ੈਦਾ: ਇਮਾਰਤੀ ਲੱਕੜ ਲਈ ਰੁੱਖਾਂ ਨੂੰ 8 ਤੋਂ 10 ਸਾਲਾਂ ਦੀ ਉਮਰ ਤੋ ਬਾਅਦ ਕੱਟੋ, ਜਦੋਂ ਇਹਨਾਂ ਦੇ ਤਣੇ ਦੀ ਮੋਟਾਈ 0.8-1.0 ਮੀਟਰ ਹੋ ਜਾਵੇ (ਧਰਤੀ ਤੋਂ 1.37 ਮੀਟਰ ਦੀ ਉਚਾਈ ਤੇ) ਪੇਪਰ ਅਤੇ ਪੱਲਪ ਲਈ ਸਫੈਦੇ ਦੇ ਰੁੱਖ 6 ਸਾਲਾਂ ਦੀ ਉਮਰ ਤੋਂ ਬਾਅਦ ਕੱਟੋ ਜਦੋਂ ਇਹਨਾਂ ਦੀ ਮੋਟਾਈ 40 ਸੈਟੀਮੀਟਰ ਹੋ ਜਾਵੇ ਅਤੇ ਬੱਲੀਆਂ ਲਈ ਸਫੈਦੇ ਦੇ ਰੁੱਖ 4 ਸਾਲ ਦੀ ਉਮਰ ਤੋ ਬਾਅਦ ਕੱਟ ਲਵੋ।
  • ਰੁੱਖਾਂ ਦੀ ਕਟਾਈ ਸਰਦੀਆਂ ਵਿੱਚ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਮੁੱਢ ਛਾਂ ਹੇਠਾਂ ਸੁਕਾਉਣੇ ਚਾਹੀਦੇ ਹਨ ਤਾਂ ਜੋ ਲੱਕੜ ਨੂੰ ਘੁੰਮਣ ਅਤੇ ਫੱਟਣ ਤੋਂ ਬਚਾਇਆ ਜਾ ਸਕੇ।
  • ਟਾਹਲੀ: ਟਾਹਲੀ ਦੀ ਨਰਸਰੀ ਉਗਾਉਣ ਵਾਸਤੇ, ਸਿਹਤਮੰਦ ਤੇ ਸਿੱਧੇ ਦਰੱਖ਼ਤਾਂ ਤੋਂ ਦਸੰਬਰ ਵਿੱਚ ਫ਼ਲੀਆਂ ਇਕੱਠੀਆਂ ਕਰਕੇ ਬੀਜ ਲਈ ਸੁਕਾ ਕੇ ਅਤੇ ਫਿਰ ਹਵਾ ਬੰਦ ਬਰਤਨ ਵਿੱਚ ਸਾਂਭ ਲਉ।