ਮਾਹਰ ਸਲਾਹਕਾਰ ਵੇਰਵਾ

idea99pau_veg_18th_feb.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-02-18 13:25:16

Advisory related to Vegetables and Horticulture for upcoming days by PAU experts

ਸਬਜ਼ੀਆਂ- ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਹੀ ਖੇਤ ਵਿੱਚ ਲਗਾ ਦਿਉ।

  • ਬੈਂਗਣ ਦੇ ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾ ਦਿਉ।
  • ਇਹ ਸਮਾਂ ਭਿੰਡੀ ਦੀ ਪੰਜਾਬ ਸੁਹਾਵਨੀ ਅਤੇ ਲੋਬੀਏ ਦੀ ਕਾਉਪੀਜ 263 ਦੀ ਬੀਜਾਈ ਲਈ ਢੁਕਵਾਂ ਹੈ।
  • ਇਨ੍ਹਾਂ ਦਿਨ੍ਹਾਂ ਵਿੱਚ ਕੱਦੂ ਜਾਤੀ ਦੀ ਸਬਜ਼ੀਆਂ ਜਿਵੇਂ ਕਿ ਖਰਬੂਜਾ, ਚਪਣ ਕੱਦੂ, ਖੀਰਾ, ਘੀਆ, ਹਲਵਾ ਕੱਦੂ, ਕਾਲੀ ਤੋਰੀ, ਤਰ, ਬੰਗਾ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਬਾਗਬਾਨੀ- ਪੱਤਝੜੀ ਫ਼ਲਾਂ ਜਿਵੇਂ ਕਿ ਨਾਸ਼ਪਾਤੀ, ਅੰਗੂਰ, ਅੰਜੀਰ, ਫ਼ਾਲਸਾ ਆਦਿ ਦੇ ਨਵੇਂ ਬੂਟੇ ਲਗਾਉਣ ਦਾ ਢੁੱਕਵਾਂ ਸਮਾਂ ਚੱਲ ਰਿਹਾ ਹੈ।

  • ਇਹ ਸਮਾਂ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ, ਟੁਟੀਆਂ, ਬਿਮਾਰ ਟਹਿਣੀਆਂ ਕੱਟਣ ਲਈ ਸਹੀ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਨਾਖਾਂ ਅਤੇ ਅੰਗੂਰਾਂ ਦੀ ਕਾਂਟ-ਛਾਂਟ ਛੇਤੀ ਤੋਂ ਛੇਤੀ ਪੂਰੀ ਕਰ ਲਵੋ। ਕਾਂਟ-ਛਾਂਟ ਉਪਰੰਤ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।