ਮਾਹਰ ਸਲਾਹਕਾਰ ਵੇਰਵਾ

idea99pau_veg_29th_jan.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-01-29 13:54:38

Advisory related to Vegetables and Horticulture for upcoming days by PAU experts

ਸਬਜ਼ੀਆਂ- ਸਬਜ਼ੀਆਂ ਦੀ ਪਨੀਰੀ ਅਤੇ ਫਸਲਾਂ ਜਿਵੇਂ ਕਿ ਟਮਾਟਰ, ਬੈਂਗਣ ਅਤੇ ਮਿਰਚ ਨੂੰ ਠੰਢ ਤੋਂ ਬਚਾਉ।

  • ਇਸ ਸਮਾਂ ਪਿਆਜ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਲਈ ਢੁਕਵਾਂ ਹੈ।
  • ਵਿਸ਼ਾਣੂੰ ਰੋਗ ਤੋਂ ਪ੍ਰਭਾਵਿਤ ਪੱਤੇ ਝੁਰੜ ਮੁਰੜ ਹੋ ਜਾਂਦੇ ਹਨ, ਇਨ੍ਹਾਂ ਬੂਟਿਆਂ ਨੁੰ ਸਮੇਤ ਆਲੂ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ।
  • ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗਤੋਂ ਬਚਾਉਣ ਲਈ ਇੰਡੋਫਿਲ ਐੱਮ-45 ਜਾਂ ਮਾਸ ਐਮ-45 ਜਾਂ ਮਾਰਕਜੈਬ ਜਾਂ ਐਂਟਰਾਕੋਲ ਜਾਂ ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ ਜਾਂ ਮਾਰਕ ਕਾਪਰ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਪਾਕੇ ਹਫਤੇ-ਹਫਤੇ ਦੇ ਵਕਫ਼ੇ ਤੇ ਛਿੜਕਾਅ ਕਰੋ।

ਬਾਗਬਾਨੀ- ਇਸ ਸਮੇਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਪਪੀਤਾ,ਅਮਰੂਦ, ਲੀਚੀ, ਨਿੰਬੂ ਜਾਤੀ ਦੇ ਛੋਟੇ ਅਤੇ ਨਵੇਂ ਲਾਏ ਬੂਟਿਆਂ ਨੂੰ ਠੰਡ ਤੋ ਬਚਾਉਣਾ ਯਕੀਨੀ ਬਣਾਉ।

  • ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਫ਼ਲਦਾਰ ਬੂਟਿਆਂ ਨੂੰ ਦੇਸੀ ਖਾਦਾਂ ਪਉਣ ਦਾ ਢੁਕਵਾਂ ਸਮਾਂ ਹੈ ।
  • ਇਹ ਸਮਾਂ ਪਤਝੜੀ ਬੂਟਿਆਂ ਜਿਵੇਂਕਿ ਨਾਸ਼ਪਾਤੀ, ਆੜੂ, ਅਲੂਚਾ, ਅੰਗੂਰ ਆਦਿ ਦੇ ਨਵੇ ਬਾਗ/ ਬੂਟੇ ਲਗਾਉਣ ਲਈ ਬਹੁਤ ਢੁਕਵਾਂ ਹੈ।