ਮਾਹਰ ਸਲਾਹਕਾਰ ਵੇਰਵਾ

idea99sunflower.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2021-01-11 13:24:21

Advisory related to sunflower crop for the coming days

ਸੂਰਜਮੁਖੀ- ਸੂਰਜਮੁਖੀ ਖਾਸ ਕਰਕੇ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਫਸਲਾਂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ।

  • ਬਿਜਾਈ ਵੱਟਾਂ ਤੇ ਕਰੋ ਅਤੇ ਵੱਟਾਂ ਵਿਚਕਾਰ ਫਾਸਲਾ 2 ਫੁੱਟ ਅਤੇ ਬੂਟਿਆਂ ਦਰਮਿਆਨ ਫਾਸਲਾ ਇੱਕ ਫੁੱਟ ਰੱਖੋ।
  • ਬੀਜ ਵੱਟ ਦੇ ਦੱਖਣ ਵਾਲੇ ਪਾਸੇ ਬੀਜੋ।
  • ਸੂਰਜਮੁਖੀ ਵਿੱਚ 24 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਓ।
  • ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਨੂੰ ਤਰਜ਼ੀਹ ਦਿਓ ਕਿਉਕਿ ਇਸ ਵਿੱਚ ਗੰਧਕ ਵੀ ਹੁੰਦੀ ਹੈ ਜਿਹੜੀ ਸੂਰਜਮੁਖੀ ਲਈ ਬਹੁਤ ਜਰੂਰੀ ਹੈ।
  • ਰੇਤਲੀਆ ਜਮੀਨਾਂ ਵਿੱਚ ਅੱਧੀ ਯੂਰੀਆ ਬਿਜਾਈ ਵੇਲੇ ਅਤੇ ਬਾਕੀ ਦੀ ਪਹਿਲਾ ਪਾਣੀ ਲਾਉਣ ਵੇਲੇ ਪਾਓ।
  • ਜੇ ਪਹਿਲਾ ਆਲੂਆਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੈ ਤਾਂ ਸੂਰਜਮੁਖੀ ਨੂੰ 12 ਕਿਲੋ ਨਾਈਟ੍ਰੋਜਨ (25 ਕਿਲੋ ਯੂਰੀਆ) ਪਾਓ।
  • ਜੇ ਸੂਰਜਮੁਖੀ, ਤੋਰੀਏ ਤੋਂ ਬਾਅਦ ਬੀਜਣਾ ਹੋਵੇ ਤਾਂ ਖੇਤ ਵਿੱਚ 10 ਟਨ ਰੂੜੀ ਪ੍ਰਤੀ ਏਕੜ ਨੂੰ ਸਿਫਾਰਸ਼ ਕੀਤੀਆਂ ਖਾਦਾਂ ਨਾਲ ਵਰਤੋਂ ਕਰੋ।
  • ਹਲਕੀਆਂ ਅਤੇ ਪੋਟਾਸ਼ ਦੀ ਘਾਟ ਵਾਲੀਆ ਜਮੀਨਾਂ ਨੂੰ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪਾ ਦਿਓ ਪਰ ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪੋਟਾਸ਼ ਦੀ ਮਾਤਰਾ ਦੁੱਗਣੀ ਪਾਓ।
  • ਜੇਕਰ ਬਿਜਾਈ ਫਰਵਰੀ ਤੱਕ ਪਛੇਤੀ ਹੁੰਦੀ ਜਾਪੇ ਤਾਂ ਸੂਰਜਮੁਖੀ ਦੀ ਪਨੀਰੀ ਰਾਹੀਂ ਕਾਸ਼ਤ ਕੀਤੀ ਜਾ ਸਕਦੀ ਹੈ।