ਮਾਹਰ ਸਲਾਹਕਾਰ ਵੇਰਵਾ

idea99crops_pau_punjasdd.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-12-04 14:30:50

Advisory related to Pulses, Sugarcane and Green Fodder crops

ਦਾਲਾਂ- ਛੋਲਿਆਂ ਅਤੇ ਮਸਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਸਮੇਂ ਸਿਰ ਬੀਜੀ ਛੋਲਿਆਂ ਦੀ ਫ਼ਸਲ ਨੂੰ ਅੱਧ ਦਸੰਬਰ ਦੇ ਆਸ-ਪਾਸ ਪਾਣੀ ਦੇ ਦਿਉ ਜਦ ਕਿ ਮਸਰਾਂ ਨੂੰ ਬਿਜਾਈ ਦੇ ਇੱਕ ਮਹੀਨਾ ਬਾਅਦ ਪਾਣੀ ਦਿਉ।

ਕਮਾਦ- ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਅੱਧ ਦਸੰਬਰ ਤੱਕ ਪਾਣੀ ਦਿਉ। ਅਗੇਤੀਆਂ ਕਿਸਮਾਂ ਨੂੰ ਪੀੜਨ ਅਤੇ ਕਟਾਈ (ਮਿੱਲਾਂ ਵਿੱਚ ਭੇਜਣ ਲਈ) ਸ਼ੁਰੂ ਕਰ ਦਿਉ। ਕਟਾਈ ਖ਼ਤਮ ਹੁੰਦਿਆਂ ਸਾਰ ਹੀ ਖੇਤ ਵਿਚੋਂ ਖੋਰੀ ਇਕੱਠੀ ਕਰਕੇ ਸਾੜ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਮੁੱਢਾਂ ਨੂੰ ਗੰਨੇ ਦੀ ਖੋਰੀ ਨਾਲ ਨਾ ਢੱਕੋ।

ਹਰੇ ਚਾਰੇ- ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਮਹੀਨੇ ਅਗੇਤੀ ਬੀਜੀ ਜਵੀ ਨੂੰ ਕੱਟ ਲਵੋ। ਜੇਕਰ ਖੇਤ ਵਿੱਚ ਬੂਈਂ (ਪੋਆ ਘਾਹ) ਬਹੁਤ ਹੋਵੇ ਤਾਂ ਜਵੀ ਦੀਆਂ ਦੋ ਕਟਾਈਆਂ ਨਾ ਲਵੋ। ਹਰੇ ਚਾਰੇ ਦੀ ਘਾਟ ਵਾਲੇ ਸਮੇਂ ਹਰਾ ਚਾਰਾ ਪ੍ਰਾਪਤ ਕਰਨ ਲਈ ਲੂਸਣ ਦੀ ਕਟਾਈ ਲਈ ਜਾ ਸਕਦੀ ਹੈ। ਝੋਨੇ ਵਾਲੇ ਫਸਲੀ ਚੱਕਰ ਵਿਚ ਰੇਤਲੀਆਂ ਜ਼ਮੀਨਾਂ ਵਿਚ ਬੀਜੀ ਬਰਸੀਮ ਦੀ ਫਸਲ ਤੇ ਮੈਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਕਾਰਨ ਵਿਚਕਾਰਲੇ ਤਣੇ ਦੇ ਪੱਤਿਆਂ ਉਪਰ ਭੂਰੇ ਗੁਲਾਬੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਸੁੱਕ ਕੇ ਝੜ ਜਾਂਦੇ ਹਨ ਅਤੇ ਪੱਤਾ ਛਾਨਣੀ-2 ਹੋ ਜਾਂਦਾ ਹੈ। ਘਾਟ ਠੀਕ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿੱੱਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਪ਼੍ਰਤੀ ਏਕੜ) ਦੇ ਛਿੜਕਾਅ ਫਸਲ ਕੱੱਟਣ ਉਪਰੰਤ ਦੋ ਹਫਤੇ ਦੇ ਨਵੇਂ ਫੁਟਾਰੇ ਤੇ ਕਰੋ ਅਤੇ ਹਫਤੇ-2 ਬਾਅਦ 2-3 ਛਿੜਕਾਅ ਕਰੋ। ਜੇਕਰ ਬਰਸੀਮ ਵਿੱਚ ਤਣਾਂ ਗਲਣ ਦਾ ਰੋਗ ਹੋਵੇ ਤਾਂ ਫਸਲ ਕੱਟਣ ਪਿੱਛੋ ਖੇਤ ਨੂੰ ਧੁੱਪ ਲੱਗਣ ਦਿਓ।