ਮਾਹਰ ਸਲਾਹਕਾਰ ਵੇਰਵਾ

idea99Fruit_Veg-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-22 12:25:17

Advisory Related to Horticulture

ਸਬਜ਼ੀਆਂ: ਇਹ ਸਮਾਂ ਗੋਭੀ ਦੀ ਅਗੇਤੀਆਂ ਕਿਸਮਾਂ ਅਤੇ ਬਰਸਾਤ ਰੂੱਤ ਦੀ ਫਸਲਾਂ ਜਿਵੇਂ ਕਿ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦੀ ਬੀਜਾਈ ਲਈ ਢੁਕਵਾਂ ਹੈ।

  • ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿ.ਲੀ ਕੌਨਫੀਡੋਰ 17.8 ਐਸ ਐਲ (ਇਮੀਡਾਕਲੋਪਰਿਡ) ਨੂੰ 100-125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
  • ਚੱਲ ਰਿਹਾ ਮੌਸਮ ਮਿਰਚਾਂ ਵਿੱਚ ਫਲਾਂ ਅਤੇ ਟਾਹਣੀਆਂ ਦੇ ਗਾਲੇ੍ਹ ਦੇ ਰੋਗ ਦੇ ਵਾਧੇ ਅਤੇ ਫੈਲਾਅ ਲਈ ਬਹੁਤ ਢੁਕਵਾਂ ਹੈ।ਇਸ ਰੋਗ ਤੋਂ ਬਚਾਅ ਲਈ 250 ਮਿਲੀ ਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬਾਗਬਾਨੀ: ਅਮਰੂਦ ਦੇ ਫ਼ਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਾਗਾਂ ਵਿਚ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ। ਘਰੇਲੂ ਪੱਧਰ ਤੇ ਅਮਰੂਦਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਨੂੰ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਫ਼ਿਆਂ ਨਾਲ ਢਕਿਆ ਜਾ ਸਕਦਾ ਹੈ।

  • ਹਵਾ ਵਿਚ ਕਾਫੀ ਨਮੀ ਅਤੇ ਅਨੁਕੂਲ ਤਾਪਮਾਨ ਹੋਣ ਕਰਕੇ ਇਹ ਸਮਾਂ ਨਵੇਂ ਫ਼ਲਦਾਰ ਬੂਟੇ ਲਗਾਉਣ ਲਈ ਢੁਕਵਾਂ ਹੈ ਇਸ ਸਮੇ ਨਿੰਬੂ ਜਾਤੀ ਦੇ ਫ਼ਲ, ਅੰਬ, ਲੀਚੀ, ਪਪੀਤਾ, ਅਮਰੂਦ, ਚੀਕੂ, ਅਉਲਾ, ਜਾਮਣ ਆਦਿ ਦੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ।
  • ਜਿੱਥੇ ਵੀ ਕੀਤੇ ਬਾਰਸ਼ ਨਾਲ ਬੂਟਿਆਂ ਦੁਆਲੇ ਜਾਂ ਬਾਗਾਂ ਵਿੱਚ ਵਾਧੂ ਪਾਣੀ ਇਕੱਠਾ ਹੋਗਿਆ ਹੋਵੇ ਤਾਂ ਇਸਨੂ ਕੱਢ ਦਿਉ।