ਮਾਹਰ ਸਲਾਹਕਾਰ ਵੇਰਵਾ

idea99poplar-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-07-10 13:16:09

Advisory related to forestry

ਜ਼ਿਆਦਾਤਰ ਦਰੱਖ਼ਤ ਜਿਵੇਂ ਕਿ ਸਫ਼ੈਦਾ, ਕਿੱਕਰ, ਸੂਬਾਬੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਬਰਸਾਤੀ ਮੌਸਮ (ਜੁਲਾਈ-ਅਗਸਤ) ਵਿੱਚ ਲਗਾਉਣੇ ਚਾਹੀਦੇ ਹਨ। ਬੂਟੇ ਦੇ ਲਗਾਉਣ ਲਈ ਟੋਏ ਦਾ ਆਕਾਰ 50×50×50 ਸੈਂਟੀਮੀਟਰ ਹੋਵੇ ਜਿਸ ਵਿੱਚ ਗੋਹੇ ਦੀ ਗਲੀ ਸੜੀ ਖਾਦ ਅਤੇ ਉੱਪਰਲੀ ਮਿੱਟੀ ਮਿਲਾ ਕੇ ਭਰ ਲੈਣਾ ਚਾਹੀਦਾ ਹੈ। ਲਿਫ਼ਾਫ਼ਾ ਉਤਾਰ ਕੇ ਬੂਟੇ ਟੋਏ ਦੇ ਵਿਚਕਾਰ ਲਗਾਉ। ਇਹ ਧਿਆਨ ਰੱਖਿਆ ਜਾਵੇ ਕਿ ਲਿਫ਼ਾਫ਼ਾ ਉਤਾਰਨ ਵੇਲੇ ਜੜ੍ਹਾਂ ਅਤੇ ਮਿੱਟੀ ਦੀ ਗਾਚੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗਾ ਕੇ ਉਸੇ ਵੇਲੇ ਪਾਣੀ ਲਗਾ ਦਿਉ।

ਪੋਪਲਰ: ਝੋਨੇ ਤੋਂ ਇਲਾਵਾ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਪਾਪਲਰ ਪਲਾਂਟੇਸ਼ਨਾਂ ਵਿੱਚ ਤਿੰਨ ਸਾਲ ਦੀ ਉਮਰ ਤੱਕ ਉਗਾਈਆਂ ਜਾ ਸਕਦੀਆਂ ਹਨ। ਤਿੰਨ ਸਾਲ ਤੋਂ ਵੱਧ ਉਮਰ ਦੀਆਂ ਪਾਪਲਰ ਪਲਾਂਟੇਸ਼ਨਾਂ ਵਿੱਚ ਸਾਉਣੀ ਦੇ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਚਰ੍ਹੀ ਅਤੇ ਗਿੰਨੀ ਘਾਹ ਵਗੈਰਾ ਉਗਾਏ ਜਾ ਸਕਦੇ ਹਨ। ਪਾਪਲਰ ਦੀਆਂ ਪਲਾਂਟੇਸ਼ਨਾਂ ਨੂੰ ਜੂਨ ਦੇ ਮਹੀਨੇ ਦੌਰਾਨ ਦੱਸ ਦਿਨਾਂ ਦੇ ਵਕਫ਼ੇ ਤੇ ਪਾਣੀ ਲਾਉਂਦੇ ਰਹੋ। ਪਾਪਲਰ ਦੇ ਪੱਤੇ ਝਾੜਨ ਵਾਲੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਪਲਾਂਟੇਸ਼ਨਾਂ ਵਿੱਚ ਜਿੰਨ੍ਹਾਂ ਪੱਤਿਆਂ ਉੱਤੇ ਇਨ੍ਹਾਂ ਸੁੰਡੀਆਂ ਦੇ ਆਂਡੇ ਹੋਣ ਉਹਨਾਂ ਨੂੰ ਤੋੜ ਕੇ ਇਕੱਠਾ ਕਰਕੇ ਨਸ਼ਟ ਕਰ ਦਿਉ।