ਮਾਹਰ ਸਲਾਹਕਾਰ ਵੇਰਵਾ

idea99paddy_&_cotton-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-21 13:06:58

Advisory related to Cotton & Rice

ਨਰਮਾ: ਨਰਮੇ ਦੇ ਖੇਤਾਂ ਵਿੱਚ ਬਾਕੀ ਅੱਧੀ ਨਾਈਟਰੋਜਨ ਖਾਦ ਫੁੱਲ ਸ਼ੁਰੂ ਹੋਣ ਸਮੇਂ ਪਾ ਦਿਉ।

  • ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾਜਾਵੇ। ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਪਤੰਗੇ ਚਾਰਤੋਂ ਛੇ ਹੋਣ ਤਾਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਉਪਰਲੇ ਹਿੱਸੇ ਦੇ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁੱਕੇ ਪੱਤਿਆਂ ਕਨਾਰਿਆਂ ਤੋਂ ਪੀਲੇ ਪੈ ਜਾਣ।ਇਸ ਵਾਸਤੇ 300 ਮਿ.ਲਿ. ਕੀਫਨ 15 ਈ ਸੀ ਜਾਂ 80 ਗ੍ਰਾਮ ਉਲਾਲਾ 50 ਡਬਲਿਯੂ ਜੀ (ਫਲਿਨਕਿਮਡ) ਜਾਂ 60 ਗਾਮ ਓਸ਼ੀਨ 20 ਐਸ ਜੀ (ਡਾਇਨਟੈਫੂਰਾਨ) ਜਾਂ 40 ਮਿਲਿਲਟਰ ਕੌਨਫੀਡੋਰ 200 ਐਸ ਐਲ/ ਕੌਨਫੀਡਸ 555/ ਇਮੀਡਿਸਲ 17.8 ਐਸ ਐਲ (ਇਮਾਡਾਕਲੋਪਿਰਡ) ਨੂੰ 125- 150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ।

ਝੋਨਾ: ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।

  • ਤਣੇ ਦੇ ਗੜੂੰਏ: ਇਨ੍ਹਾਂ ਕੀੜਿਆਂ ਦੀਆਂ ਸੁੰਡੀਆਂ ਝੋਨੇ ਦੀ ਫਸਲ ਦੇ ਤੇਣ ਵਿੱਚ ਵੜ ਜਦੀਆਂ ਹਨ ਅਤੇ ਨੁਕਸਾਨ ਕਰਦੀਆਂ ਹਨ। ਨਤੀਜੇ ਵਜੋ ਬੂਟੇ ਦੀਆਂ ਗੋਭਾਂ ਸੁੱਕ ਜਦੀਆਂ ਹਨ, ਮੁੰਜਰਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾਂ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ ।ਜਿਨਾਂ ਖੇਤਾਂ ਵਿੱਚ ਇਸ ਕੀੜੇ ਦਾ ਹਮਲਾ 5 ਪ੍ਰਤੀਸ਼ਤ ਸੁੱਕੀਆਂ ਗੋਭਾਂ (ਇਕਨਿਮਕ ਥਰੈਸ਼ਹੋਲਡ ਲੈਵਲ) ਤੋਂ ਵਧੇਰੇ ਹੋਵੇ ਉਥੇ 20 ਮਿਲਿਲਟਰ ਫੇਮ 480 ਐਸ ਸੀ (ਫਲੂਬਡਾਮਾਈਡ*) ਜਾਂ 170 ਗਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 1.0 ਲਿਟਰ ਕੋਰੋਬਾਨ/ਡਰਸਬਾਨ/ਲੀਥਲ/ਕਲੋਰਗਾਰਡ/ਡਰਮਟ/ਕਲਿਸਕ/ਫੋਰਸ 20 ਈ ਸੀ (ਕਲੋਰਪਾਈਰੀਫਾਸ) ਪ੍ਰਤੀ ਏਕੜ ਦਾ ਛਿੜਕਾਅ 100 ਲਿਟਰ ਪਾਣੀ ਵਿੱਚ ਘੋਲ ਕੇ ਕਰਨਾ ਚਾਹੀਦਾ ਹੈ। ਜੇ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ।
  • ਝੰਡਾ ਰੋਗ ਨਾਲ ਪ੍ਰਭਾਵਿਤ ਬਾਸਮਤੀ ਦੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਕੇ ਦਬਾ ਦਿਉ।