ਮਾਹਰ ਸਲਾਹਕਾਰ ਵੇਰਵਾ

idea99okra-ak.jpg
ਦੁਆਰਾ ਪੋਸਟ ਕੀਤਾ IMD, Haryana
ਪੰਜਾਬ
2020-07-15 10:10:38

Advisory for Vegetables, Fruits & Sugarcane

ਸਬਜ਼ੀਆਂ: ਇਹ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ, ਜਿਵੇਂ ਖ਼ੀਰਾ, ਲੌਕੀ, ਤੋਰੀ, ਹਲਵਾ ਕੱਦੂ ਆਦਿ ਬੀਜਣ ਦਾ ਸਮਾਂ ਹੈ।
ਭਿੰਡੀ ਵਿਚਲੇ ਤੇਲੇ ਦਾ ਪ੍ਰਬੰਧਨ ਕਰਨ ਲਈ 15 ਦਿਨ ਦੇ ਵਕਫੇ 'ਤੇ ਇੱਕ ਜਾਂ ਦੋ ਵਾਰ  confidor 17.8SL (imidacloprid) @40ml ਜਾਂ Actara 25WG (thiamethoxam) @40gm ਨੂੰ 100-125 ਨੂੰ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਕਮਾਦ: ਗਰਮੀ ਦੇ ਮੌਸਮ ਦੌਰਾਨ ਗੰਨੇ ਦੀ ਫ਼ਸਲ ਨੂੰ 8 ਤੋਂ 10 ਦਿਨ ਦੇ ਵਕਫੇ 'ਤੇ ਪਾਣੀ ਦਿੰਦੇ ਰਹੋ।
ਗੰਨੇ ਦੀ ਬਿਜਾਈ ਤੋਂ 45 ਦਿਨ ਬਾਅਦ ਸਿਉਂਕ ਪ੍ਰਬੰਧਨ ਲਈ imidacloprid17.8 SL ਨੂੰ 400 ਲੀਟਰ ਪਾਣੀ 'ਚ ਮਿਲਾ ਕੇ ਕਤਾਰਾਂ ਦੇ ਨਾਲ-ਨਾਲ ਫ਼ੁਹਾਰਾ ਸਪਰੇਅ ਕਰੋ।

ਬਾਗਬਾਨੀ: ਨਾਸ਼ਪਾਤੀ, ਨਿੰਬੂ ਜਾਤੀ ਦੇ ਫ਼ਲ ਅਤੇ ਪਿਛੇਤੇ ਆੜੂ ਦੇ ਪੌਦਿਆਂ ਵਿੱਚ ਹਲਕੀ ਅਤੇ ਥੋੜੇ-ਥੋੜੇ ਸਮੇਂ ਬਾਅਦ ਸਿੰਚਾਈ ਕਰੋ।
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਲਈ ਪੌਦਿਆਂ ਦੇ ਤਣਿਆਂ 'ਤੇ ਕਲੀ ਫੇਰ ਦਿਓ।
ਜੇਕਰ ਅਮਰੂਦ ਦੇ ਪੌਦਿਆਂ ਨੂੰ ਪਹਿਲਾਂ ਖਾਦ ਨਹੀਂ ਪਾਈ ਤਾਂ ਸਿਫਾਰਿਸ਼ ਅਨੁਸਾਰ ਰੂੜੀ ਦੀ ਖਾਦ ਅਤੇ ਰਸਾਇਣਿਕ ਖਾਦ ਪਾਓ।