ਮਾਹਰ ਸਲਾਹਕਾਰ ਵੇਰਵਾ

idea99moong-ak.jpg
ਦੁਆਰਾ ਪੋਸਟ ਕੀਤਾ IMD, Rajasthan
ਪੰਜਾਬ
2020-07-22 08:58:06

Advisory for Rajasthan farmers

ਜੋਧਪੁਰ (ਰਾਜਸਥਾਨ) ਦੇ ਕਿਸਾਨਾਂ ਲਈ ਸਲਾਹਾਂ:

ਆਮ ਸਲਾਹਾਂ: ਜਿਹੜੇ ਕਿਸਾਨਾਂ ਨੇ ਬਾਜਰਾ, ਮੂੰਗੀ, ਤਿਲ ਦੀਆਂ ਫ਼ਸਲਾਂ ਦੀ ਬਿਜਾਈ ਹੁਣ ਤੱਕ ਨਹੀਂ ਕੀਤੀ ਹੈ ਉਹ ਮੀਂਹ ਦੇ ਬਾਅਦ ਉੱਨਤ ਕਿਸਮਾਂ ਦੀ ਬਿਜਾਈ ਕਰਨ।

ਫ਼ਸਲਾਂ ਸੰਬੰਧੀ ਸਲਾਹਾਂ

ਗੁਆਰਾ: ਗੁਆਰੇ ਦੀ ਫ਼ਸਲ ਦੇ ਲਈ RGC-1033, HG-2-20, RGC-1038, RGC-1031, RGC-1017 ਅਤੇ RGM-112 ਕਿਸਮਾਂ ਦੀ ਬਿਜਾਈ ਕਰੋ। ਪ੍ਰਤੀ ਹੈਕਟੇਅਰ ਦੇ ਲਈ 15-20 ਕਿੱਲੋ ਗ੍ਰਾਮ ਬੀਜ ਵਰਤੋ।

ਮੂੰਗੀ: ਮੂੰਗੀ ਦੀ IPM-02-3, RMG-344, RMG-62, GM-4, K-851 ਉੱਨਤ ਕਿਸਮਾਂ ਦੀ ਬਿਜਾਈ ਕਰੋ। ਪ੍ਰਤੀ ਹੈਕਟੇਅਰ ਦੇ ਲਈ 15-20 ਕਿੱਲੋ ਗ੍ਰਾਮ ਬੀਜ ਵਰਤੋਂ।

ਤਿਲ: ਤਿਲ ਦੀ RT-46, RT-351, RT-346 ਅਤੇ RT-127 ਉੱਨਤ ਕਿਸਮਾਂ ਦੀ ਬਿਜਾਈ ਕਰੋ। ਪ੍ਰਤੀ ਹੇਕਟੇਅਰ ਦੇ ਲਈ 2-2.5 ਕਿੱਲੋਗ੍ਰਾਮ ਗ੍ਰਾਮ ਬੀਜ ਵਰਤੋਂ।

ਬਾਗਬਾਨੀ ਸੰਬੰਧੀ ਸਲਾਹਾਂ

ਮਿਰਚ: ਮਿਰਚ ਦੀ ਰੋਪਾਈ ਦੇ ਲਈ, ਆਖ਼ਰੀ ਵਾਰ ਵਹਾਈ ਸਮੇਂ 35 ਕਿੱਲੋ ਨਾਈਟ੍ਰੋਜਨ, 48 ਕਿੱਲੋ ਫਾਸਫੋਰਸ ਅਤੇ 50 ਕਿੱਲੋ ਪੋਟਾਸ਼ ਪ੍ਰਤੀ ਹੇਕਟੇਅਰ ਦੇ ਹਿਸਾਬ ਨਾਲ ਖੇਤ ਵਿੱਚ ਪਾਓ। ਰੋਪਾਈ ਦੇ ਸਮੇਂ ਕਤਾਰਾਂ ਵਿਚਲੀ ਦੂਰੀ 45 ਸੈ.ਮੀ. ਅਤੇ ਪੌਦਿਆਂ ਵਿਚਲੀ ਦੂਰੀ 30 ਸੈ.ਮੀ. ਰੱਖੋ।