ਮਾਹਰ ਸਲਾਹਕਾਰ ਵੇਰਵਾ

idea99mushroom-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-07-11 20:15:35

Advisory for Mushroom Cultivation

ਬਟਨ ਖੁੰਬ ਦੀ ਕਾਸ਼ਤ (ਅਕਤੂਬਰ-ਮਾਰਚ) ਲਈ ਅਪ੍ਰੈਲ ਦੇ ਮਹੀਨੇ ਵਿੱਚ ਤਾਜ਼ੀ ਤੂੜੀ ਅਤੇ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਖਾਦ ਨੂੰ ਜਮਾਂ ਕਰਕੇ ਰੱਖੋ। ਜੂਨ ਮਹੀਨੇ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਪਰਾਲੀ ਖੁੰਬ ਲਈ ਪਰਾਲੀ ਦੇ ਪੂਲੇ (1.5 ਕਿਲੋ) ਗਿੱਲੇ ਕਰੋ ਅਤੇ ਬੈੱਡ ਲਗਾਉ। ਪਰਾਲੀ ਦੇ ਬੈੱਡਾਂ ਤੇ ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫ਼ਸਲ ਦੀ ਤੁੜਾਈ ਇੱਕ ਮਹੀਨੇ ਤੱਕ ਜਾਰੀ ਰਹਿੰਦੀ ਹੈ। ਫ਼ਸਲ ਦੀ ਤੁੜਾਈ ਤੋਂ ਬਾਅਦ ਪੁਰਾਣੇ ਬੈੱਡਾਂ ਨੂੰ ਬਾਹਰ ਕੱਢ ਕੇ ਅਗਲੀ ਫ਼ਸਲ ਲਈ ਨਵੇਂ ਬੈੱਡ ਬਣਾਓ। ਅਪ੍ਰੈਲ-ਮਈ ਦੇ ਮਹੀਨੇ ਵਿੱਚ ਬੀਜਾਈ ਕੀਤੀ ਗਈ ਮਿਲਕੀ ਖੁੰਬ ਦੇ ਲਿਫ਼ਾਫ਼ਿਆਂ ਦੀ ਕੈਸਿੰਗ 1 ਇੰਚ (ਰੂੜੀ ਖਾਦ) ਨਾਲ ਕੀਤੀ ਜਾਵੇ। ਜੁਲਾਈ ਮਹੀਨੇ ਦੌਰਾਨ ਮਿਲਕੀ ਖੁੰਬ ਦੀ ਕਾਸ਼ਤ ਜਾਰੀ ਰੱਖੋ। ਬਟਨ ਖੁੰਬ ਦੀ ਕਾਸ਼ਤ (ਅਕਤੂਬਰ-ਮਾਰਚ) ਲਈ ਪੁਰਾਣੀ ਰੂੜੀ ਖਾਦ ਦਾ ਦੋ ਫੁੱਟ ਉੱਚਾ ਢੇਰ ਲਗਾ ਕੇ ਜਮਾਂ ਕਰੋ।