ਮਾਹਰ ਸਲਾਹਕਾਰ ਵੇਰਵਾ

idea99mungfali-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-07-07 14:36:52

Advisory for Groundnut crop

ਬਰਾਨੀ ਹਾਲਤਾਂ ਵਿੱਚ ਮੂੰਗਫ਼ਲੀ ਦੀ ਬਿਜਾਈ ਜੂਨ ਦੇ ਅਖਰੀਲੇ ਹਫਤੇ ਤੋਂ ਬਾਰਸ਼ ਪੈਣ ਤੇ ਕਰੋ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਦਿਉ। ਵਧੀਆ ਝਾੜ ਲੈਣ ਲਈ ਮੋਟਾ ਬੀਜ ਵਰਤੋ। ਗਿੱਚੀ ਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 1.5 ਗ੍ਰਾਮ ਸੀਡੈਕਸ ਜਾਂ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਸੋਧ ਲਉ। 38 ਕਿਲੋ ਗਿਰੀਆਂ ਐਮ-522 ਅਤੇ ਐਸ ਜੀ 84 ਲਈ ਅਤੇ 40 ਕਿਲੋ ਐਸ ਜੀ 99 ਲਈ ਵਰਤੋ।ਬਰਾਨੀ ਜ਼ਮੀਨਾਂ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਬੀਜੀ ਗਈ ਮੂੰਗਫ਼ਲੀ ਦੀ ਫ਼ਸਲ ਨੂੰ ਗਿੱਚੀ ਗਲਣ ਰੋਗ ਤੋਂ ਬਚਾਉਣ ਲਈ ਉੱਲੀਨਾਸ਼ਕਾਂ ਨਾਲ ਜ਼ਰੁਰ ਸੋਧੋ।ਬੀਜਾਈ ਸਮੇਂ 50 ਕਿਲੋ ਸਿੰਗਲ ਸੁਪਰਫਾਸਫੇਟ, 50 ਕਿਲੋ ਜਿਪਸਮ ਅਤੇ 13 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਉ।ਜੇਕਰ ਮੂੰਗਫ਼ਲੀ ਕਣਕ ਤੋਂ ਬਾਅਦ ਬੀਜੀ ਗਈ ਹੈ ਅਤੇ ਸਿਫ਼ਾਰਸ਼ ਕੀਤੀ ਫਾਸਫ਼ੋਰਸ ਪਾਈ ਗਈ ਸੀ ਤਾਂ ਸੁਪਰ ਫ਼ਾਸਫ਼ੇਟ ਨਾ ਪਾਓ। ਜ਼ਿੰਕ ਦੀ ਘਾਟ ਪੂਰੀ ਕਰਨ ਲਈ 25 ਕਿੱਲੋ ਜ਼ਿੰਕ ਸਲ਼ਫੇਟ (21%) ਜਾਂ 16 ਕਿੱਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਪਾਉ।ਜੇਕਰ ਬੂਟਿਆਂ ਤੇ ਚਿੱਟੀ ਸੁੰਡੀ ਦਾ ਹਮਲਾ ਹੁੰਦਾ ਹੋਵੇ ਤਾਂ 13 ਕਿੱਲੋ ਫੁਰਾਡਾਨ 3 ਜੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਜਾਂ ਪਹਿਲਾਂ ਮਿੱਟੀ ਵਿੱਚ ਮਿਲਾਉ।