ਮਾਹਰ ਸਲਾਹਕਾਰ ਵੇਰਵਾ

idea99Green_Fodder-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-07-07 18:29:33

Advisory for Fodder Production

ਬੀਜ ਲਈ ਬਰਸੀਮ ਦੀ ਫ਼ਸਲ ਨੂੰ ਕੱਟ ਕੇ ਸੁਕਾ ਲਵੋ ਅਤੇ ਛੱਟ ਕੇ ਬਾਰਸ਼ਾਂ ਤੋਂ ਪਹਿਲਾਂ ਸੰਭਾਲ ਲਵੋ। ਚਾਰੇ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ ਅਤੇ ਸੋਕਾ ਨਾ ਲੱਗਣ ਦੇਵੋ। ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਲਈ ਚਾਰੇ ਵਾਲੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰਦੇ ਰਹੋ। ਚਾਰੇ ਵਾਲੀ ਫ਼ਸਲ ਦੀ ਕਟਾਈ ਢੁਕਵੇਂ ਸਮੇਂ ਤੇ ਕਰੋ ਜਾਂ ਜਦੋਂ ਫ਼ਸਲ ਕਟਾਈ ਦੀ ਅਵਸਥਾ ਵਿੱਚ ਹੋਵੇ। ਇਸ ਤਰ੍ਹਾਂ ਪਸ਼ੂਆਂ ਨੂੰ ਸਸਤਾ ਤੇ ਵਧੀਆ ਚਾਰਾ ਮਿਲ ਸਕੇਗਾ ਅਤੇ ਦੁੱਧ ਪੈਦਾ ਕਰਨ ਲਈ ਖ਼ਰਚਾ ਵੀ ਘਟੇਗਾ।ਸਾਉਣੀ ਦੇ ਹਰੇ ਚਾਰੇ ਲਗਾਤਾਰ ਲੈਣ ਲਈ ਕੁਝ ਵਕਫ਼ੇ ਤੇ ਚਾਰੇ ਬੀਜਦੇ ਰਹੋ। ਪਿਛੇਤੇ ਚਾਰੇ ਲਈ ਚਰ੍ਹੀ ਦੀ ਬਿਜਾਈ ਕਰੋ। ਜੇਕਰ ਰਵਾਂਹ ਬੀਜ ਲਈ ਬੀਜਣਾ ਹੈ ਤਾਂ ਜੁਲਾਈ ਦੇ ਦੂਸਰੇ ਪੰਦਰਵਾੜੇ ਇਸ ਦੀ ਬਿਜਾਈ ਕਰ ਦਿਉ। ਗੈਰ ਫ਼ਲੀਦਾਰ ਚਾਰਾ ਕੱਟ ਕੇ ਫ਼ਲੀਦਾਰ ਚਾਰਾ ਜਿਵੇਂ ਕਿ ਗੁਆਰਾ ਜਾਂ ਰਵਾਂਹ ਵਿੱਚ ਰਲਾ ਕੇ ਵਰਤੋ।