ਮਾਹਰ ਸਲਾਹਕਾਰ ਵੇਰਵਾ

idea99animal_husbandry.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2022-01-19 11:12:22

Advisory for farmers doing Animal Husbandry

ਪਸ਼ੂ ਪਾਲਣ- ਪਸ਼ੂਆਂ ਨੂੰ ਅਫਾਰੇ ਤੋਂ ਬਚਾਉਣ ਲਈ ਕੁਤਰੇ ਹੋਏ ਬਰਸੀਮ ਵਿਚ ਤੂੜੀ ਮਿਲਾ ਕੇ ਖੁਆਉਣਾ ਚਾਹੀਦਾ ਹੈ।

  • ਪਸ਼ੂ ਨੂੰ ਕਦੇ ਵੀ ਇਕੱਲੀ ਪਰਾਲੀ ਨਾ ਪਾਉ।
  • ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦੇਣੀ ਬਹੁਤ ਜ਼ਰੂਰੀ ਹੈ ਜੋ ਕਿ 24 ਘੰਟੇ ਲਈ ਲੋੜੀਂਦੇ ਤੱਤ ਲੋੜੀਂਦੀ ਮਾਤਰਾ ਵਿਚ ਉਨ੍ਹਾਂ ਨੂੰ ਪ੍ਰਦਾਨ ਕਰੇ।
  • ਖੁਰਾਕ ਚੰਗੀ ਅਤੇ ਸਾਫ ਸੁਥਰੀ ਹੋਵੇ।
  • ਚਾਰੇ ਦੀ ਵਰਤੋਂ 35 ਤੋਂ 40 ਕਿੱਲੋ ਪ੍ਰਤੀ ਦਿਨ ਪ੍ਰਤੀ ਪਸ਼ੂ ਕੀਤੀ ਜਾਵੇ।
  • ਇਸ ਤਰ੍ਹਾਂ ਕਰਨ ਨਾਲ ਪਸ਼ੂਆਂ ਦੀ ਖੂਰਾਕ 'ਤੇ ਖਰਚਾ ਘੱਟ ਹੁੰਦਾ ਹੈ।
  • ਜੇ ਖੁਰਾਕ ਵਿੱਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਹੌਲੀ-ਹੌਲੀ 9-10 ਦਿਨਾਂ ਵਿੱਚ ਕਰਨੀ ਚਾਹੀਦੀ ਹੈ।
  • ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਖੁਰਾਕ ਸਸਤੀ ਹੋਵੇ ਕਿਉਂਕਿ ਦੁੱਧ ਪੈਦਾ ਕਰਨ ਦੇ ਕੁੱਲ ਖਰਚੇ ਵਿੱਚੋਂ ਤਕਰੀਬਨ 65-70 % ਖਰਚਾ ਖੁਰਾਕ 'ਤੇ ਹੁੰਦਾ ਹੈ।