ਮਾਹਰ ਸਲਾਹਕਾਰ ਵੇਰਵਾ

idea99agri.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-09 16:19:52

Advice on chilli and capsicum in February month

ਮਿਰਚ ਅਤ ਸ਼ਿਮਲਾ ਮਿਰਚ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
  • ਜਦ ਹੀ ਕੋਰੇ ਦਾ ਖਤਰਾ ਨਾ ਜਾਪੇ ਤਾਂ ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਵਿਚੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਹਟਾ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ।
  • ਇੱਕ ਹਫ਼ਤੇ ਬਾਅਦ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾ ਕੇ ਬੂਟਿਆਂ ਦੇ ਮੁੱਢਾਂ ਨਾਲ ਮਿੱਟੀ ਚੜ੍ਹਾ ਦਿਉ।
  • ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਖੇਤ ਵਿੱਚ ਲਗਾ ਦਿਉ। 
  • ਸ਼ਿਮਲਾ ਮਿਰਚ ਨੂੰ 35 ਕਿਲੋ ਯੂਰੀਆ, 175 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਪ੍ਰਤੀ ਏਕੜ ਦੇ ਹਿਸਾਬ ਪਾਉ ਅਤੇ ਮਿਰਚ ਦੀ ਫ਼ਸਲ ਨੂੰ 30 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਓ। 
  • ਦੋਗਲੀਆਂ ਕਿਸਮਾਂ ਵਾਸਤੇ ਨਾਈਟਰੋਜਨ ਖਾਦ ਵਧਾਈ ਜਾ ਸਕਦੀ ਹੈ।
  • ਪਨੀਰੀ ਲਾਉਣ ਤੋਂ ਫੌਰਨ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਇੱਕ ਪਾਣੀ ਹਫ਼ਤੇ ਤੋਂ ਬਾਅਦ ਫਿਰ ਦਿਉ। 
  • 7-10 ਦਿਨਾਂ ਬਾਅਦ ਖੇਤ ਵਿੱਚ ਖਾਲੀ ਥਾਂ ਦੇਖ ਕੇ ਫਿਰ ਬੂਟੇ ਲਗਾ ਦਿਉ ਤਾਂ ਜੋ ਖੇਤ ਵਿੱਚ ਬੂਟੇ ਪੂਰੇ ਹੋ ਜਾਣ।