ਅੱਪਡੇਟ ਵੇਰਵਾ

6035-3.jpg
ਦੁਆਰਾ ਪੋਸਟ ਕੀਤਾ Apnikheti
2018-03-27 13:16:47

ਜਾਣੋ ਕੀ ਹੈ ਗਾਵਾਂ ਵਿਚ ਖੁਸ਼ਕ ਕਾਲ ਜਾਂ ਡ੍ਰਾਈ ਪੀਰੀਅਡ?ਭਾਗ -3

 ਪਿਛਲੇ ਭਾਗ ਵਿੱਚ ਤੁਸੀ ਗਾਵਾਂ ਦੇ ਸਰੀਰਕ ਅਵਸਥਾ ਸੂਚਕ ਦੇ ਨਿਰਧਾਰਣ ਅਤੇ ਉਸ ਦੇ ਮਹੱਤਵ ਦੇ ਬਾਰੇ ਵਿੱਚ ਜਾਣਿਆ, ਅੱਜ ਅਸੀਂ ਤੁਹਾਨੂੰ ਗਾਵਾਂ ਨੂੰ ਖੁਸ਼ਕ ਕਰਨ ਦੀ ਵਿਧੀ ਬਾਰੇ ਦੱਸਾਂਗੇ। ਜਾਣੋ ਕਿਵੇਂ ਕਰੀਏ ਗਾਵਾਂ ਨੂੰ ਖੁਸ਼ਕ

• ਜੇਕਰ ਖੁਸ਼ਕ ਕਰਦੇ ਸਮੇਂ ਗਾਂ 10 ਲੀਟਰ ਤੋਂ ਜਿਆਦਾ ਦੁੱਧ ਦਿੰਦੀ ਹੈ, ਤਾਂ ਉਸ ਦਾ ਭੋਜਨ ਹੌਲੀ-ਹੌਲੀ 25% ਘੱਟ ਕਰ ਦਿਓ।

• ਦਾਣੇ ਖਵਾਉਣਾ ਬੰਦ ਕਰ ਦਿਓ ਤਾਂ ਕਿ ਦੁੱਧ ਕੋਸ਼ਿਕਾਵਾਂ ਦੁਆਰਾ ਹੋ ਰਹੇ ਦੁੱਧ ਉਤਪਾਦਨ ਵਿੱਚ ਘਾਟ ਲਿਆਈ ਜਾ ਸਕੇ।

• ਗਾਵਾਂ ਦਾ ਪੂਰਾ ਦੁੱਧ ਕੱਢੋ। ਕਿਉਂਕਿ ਘੱਟ ਦੁੱਧ ਕੱਢਣ ਨਾਲ ਥਨੈਲਾ ਰੋਗ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

• ਖੁਸ਼ਕ ਕਰਦੇ ਸਮੇਂ ਪੂਰਾ ਦੁੱਧ ਕੱਢ ਕੇ ਚਾਰਾਂ ਥਣਾਂ ਨੂੰ ਆਏਡੋਫੋਰ ਦੇ ਘੋਲ ਵਿੱਚ ਡੁਬੋ ਦਿਓ ਤਾਂ ਕਿ ਕੀਟਾਣੂ ਮੁਕਤ ਹੋ ਜਾਣ।

• ਹਰੇਕ ਥਣ ਵਿੱਚ ਦੁੱਧ ਸੁਕਾਉਣ ਲਈ ਅਨੁਕੂਲ ਐਂਟੀਬਾਇਓਟਿਕ ਦਵਾਈ ਭਰ ਕੇ ਹਰੇਕ ਥਣ ਨੂੰ ਦੁਬਾਰਾ ਕੀਟਾਣੂ ਨਾਸ਼ਕ ਘੋਲ ਵਿੱਚ ਡੁਬੋ ਦਿਓ। ਇਹ ਪ੍ਰਕਿਰਿਆ ਪਸ਼ੂ ਡਾਕਟਰ ਦੀ ਦੇਖਭਾਲ ਵਿੱਚ ਗਾਂ ਦੇ ਸੂਣ ਦੀ ਅਨੁਮਾਨਿਤ ਤਰੀਕ ਤੱਕ ਜਾਰੀ ਰਹਿਣੀ ਚਾਹੀਦੀ ਹੈ।

• ਗਾਵਾਂ ਨੂੰ ਬੈਠਣ ਲਈ ਸਾਫ ਸੁਥਰਾ ਸਥਾਨ ਦੇਣਾ ਚਾਹੀਦਾ ਹੈ, ਤਾਂ ਕਿ ਥਨੈਲਾ ਰੋਗ ਨੂੰ ਰੋਕਿਆ ਜਾ ਸਕੇ|

ਜਾਣੋ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਖੁਸ਼ਕ ਕਾਲ ਵਿੱਚ ਗਾਵਾਂ ਦੀ ਸਿਹਤ

• ਖੁਸ਼ਕ ਕਾਲ ਦੌਰਾਨ ਟੀਕਾਕਰਨ ਅਤੇ ਪ੍ਰਜੀਵੀਆਂ ਤੋਂ ਬਚਾਅ ਦੀ ਲੋੜ ਹੁੰਦੀ ਹੈ।

• ਖੁਸ਼ਕ ਕਾਲ ਵਿੱਚ ਐਂਟੀਬਾਇਓਟਿਕ ਉਪਚਾਰ ਕਰਨ ਨਾਲ ਪਸ਼ੂਆਂ ਨੂੰ ਬਹੁਤ ਘੱਟ ਤਣਾਅ ਹੁੰਦਾ ਹੈ ਅਤੇ ਦੁੱਧ ਉਤਪਾਦਨ ਵਿੱਚ ਘਾਟ ਦੀ ਸੰਭਾਵਨਾ ਨਹੀਂ ਰਹਿੰਦੀ।

• ਸੂਣ ਦੇ ਸਮੇਂ ਟੀਕਾਕਰਣ ਕਰਨ ਨਾਲ ਪਸ਼ੂ ਦੇ ਸਰੀਰ ਵਿੱਚ ਜੈਵਿਕ ਪਦਾਰਥ ਬਣਦੇ ਹਨ, ਜੋ ਇਸ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਗਾਵਾਂ ਦੀ ਬੌਲੀ ਵਿੱਚ ਪਾਏ ਜਾਣ ਵਾਲੇ ਜੀਵ ਰੋਧੀ ਪਦਾਰਥ ਇਨ੍ਹਾਂ ਦੇ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ।

• ਇਸ ਸਮੇਂ ਵਿੱਚ ਪ੍ਰਜੀਵੀ ਨਾਸ਼ਕ ਵਰਤੋਂ ਵਿੱਚ ਲਿਆਉਣ ਦਾ ਵੱਡਾ ਲਾਭ ਇਹ ਹੈ ਕਿ ਗਾਂ ਦੁੱਧ ਨਹੀਂ ਦੇ ਰਹੀ ਹੁੰਦੀ, ਜਿਸ ਨਾਲ ਹਾਨੀਕਾਰਕ ਦਵਾਈ ਦੇ ਰਸਾਇਣ ਦੁੱਧ ਵਿੱਚ ਪ੍ਰਵੇਸ਼ ਨਹੀਂ ਕਰਦੇ।

• ਇਨ੍ਹਾਂ ਦਿਨਾਂ ਵਿੱਚ ਗਾਵਾਂ ਨੁੰ ਤੁਰਨ ਫਿਰਨ ਲਈ ਜ਼ਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਪੂਰੀ ਤਰ੍ਹਾਂ ਨਾਲ ਸਵੱਸਥ ਰਹਿ ਸਕਣ।