ਅੱਪਡੇਟ ਵੇਰਵਾ

5661-sukh.jpg
ਦੁਆਰਾ ਪੋਸਟ ਕੀਤਾ Apnikheti
2018-06-22 10:51:57

ਕਿਵੇਂ ਸੁਖਚੈਨ ਦੇ ਬੀਜ ਰੋਕ ਸਕਦੇ ਹਨ ਕੀਟਾਂ ਦਾ ਹਮਲਾ

ਇਸਦੇ ਬੀਜਾਂ ਦਾ ਰਸ ਪੌਧੇ ਤੇ ਇਸਤੇਮਾਲ ਕਰਨ ਨਾਲ ਹਾਣੀ ਪਹੁੰਚਾਉਣ ਵਾਲੇ ਕੀਟਾਂ ਅਤੇ ਰੋਗਾਂ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ।

ਸਮਗਰੀ:

• ਸੁਖਚੈਨ ਦੇ ਬੀਜ = 7 ਕਿਲੋ

• ਪਾਣੀ = 10 ਲੀਟਰ

• ਰੀਠਾ ਪਾਊਡਰ = 200 ਗ੍ਰਾਮ

ਬਣਾਉਣ ਦੀ ਵਿਧੀ:

• ਸਭ ਤੋਂ ਪਹਿਲਾਂ ਕਰੰਜ ਦੇ ਬੀਜਾਂ ਵਿੱਚੋਂ ਗਿਰੀ ਬਾਹਰ ਕੱਢ ਲਵੋ। ਇਹ ਤਕਰੀਬਨ 5 ਕਿਲੋ ਹੋਵੇਗੀ।

• ਗਿਰੀਆਂ ਨੂੰ 1 ਘੰਟੇ ਲਈ ਪਾਣੀ ਵਿੱਚ ਭਿਓਂ ਕੇ ਰੱਖ ਦੋ।

• ਇਸ ਤੋਂ ਬਾਅਦ ਗਿਰੀ ਨੂੰ ਕਢ ਕੇ ਇਸਦਾ ਪੇਸਟ ਬਣਾ ਲਵੋ ਅਤੇ ਇਕ ਪੋਟਲੀ ਵਿੱਚ ਪਾ ਦੀਓ।

• ਇਸ ਪੋਟਲੀ ਨੂੰ 10-12 ਘੰਟਿਆਂ ਲਈ 10ਲੀਟਰ ਪਾਣੀ ਵਿੱਚ ਡੁਬੋ ਕੇ ਰੱਖ ਦੀਓ।

• ਇਸ ਤੋਂ ਬਾਅਦ ਪੋਟਲੀ ਨੂੰ ਬਾਹਰ ਕਢ ਕੇ ਇਸਦਾ ਰਸ ਨਿਕਾਲ ਲਵੋ। ਰਸ ਵਿੱਚ 200ਗ੍ਰਾਮ ਰੀਠਾ ਪਾਊਡਰ ਮਿਲਾ ਦੀਓ। ਕਰੰਜ ਦੇ ਬੀਜਾਂ ਦਾ ਰਸ ਤਿਆਰ ਹੈ।

ਵਰਤਣ ਦੀ ਵਿਧੀ:

ਇਸਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਜਮੀਨ ਤੇ ਆਥਣ ਵੇਲੇ ਵਰਤੋਂ।