ਅੱਪਡੇਟ ਵੇਰਵਾ

5861-PAU-5.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-01-17 17:23:52

ਇਨ੍ਹਾਂ ਦਿਨਾਂ ਵਿੱਚ ਮਧੂ-ਮੱਖੀਆਂ ਦੀ ਦੇਖਭਾਲ ਲਈ ਮਾਹਿਰਾਂ ਦੀਆਂ ਸਲਾਹਾਂ

  • ਸ਼ਹਿਦ ਮੱਖੀਆਂ ਦੇ ਕਟੁੰਬਾਂ ਨੂੰ ਇਸ ਮਹੀਨੇ ਦੌਰਾਨ ਜ਼ਿਆਦਾ ਖੋਲ੍ਹਣਾ ਨਹੀਂ ਚਾਹੀਦਾ।
  • ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਕਿਸੇ ਬੰਦ ਹਵਾ ਅਤੇ ਧੁੱਪ ਵਾਲੇ ਦਿਨ ਦੁਪਹਿਰ ਵੇਲੇ ਇਨ੍ਹਾਂ ਨੂੰ ਖੋਲ੍ਹ ਕੇ ਤੇਜ਼ੀ ਨਾਲ ਨਿਰੀਖਣ ਕਰੋ। ਹਾਈਵ ਦੀਆਂ ਤਰੇੜਾਂ/ਝੀਥਾਂ ਆਦਿ ਪਲਾਸਟਰ ਆਫ ਪੈਰਿਸ ਜਾਂ ਗਾਰੇ ਨਾਲ ਚੰਗੀ ਤਰ੍ਹਾਂ ਲਿੱਪੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਕਟੁੰਬ ਹਾਲੇ ਵੀ ਛਾਵੇਂ ਪਏ ਹਨ ਤਾਂ ਹਰ ਰੋਜ਼ 3 ਫੁੱਟ ਤੋਂ ਘੱਟ-ਘੱਟ ਹਿਲਾ ਕੇ ਧੁੱਪੇ ਕਰ ਦਿਉ।
  • ਯਕੀਨੀ ਬਣਾਉ ਕਿ ਕਟੁੰਬ ਚਾਰੇ ਪਾਸਿਂਓ ਖੁੱਲੇ ਮੈਦਾਨ ਵਿੱਚ ਨਾ ਰੱਖੇ ਹੋਣ ਬਲਕਿ ਕਟੁੰਬਾਂ ਨੂੰ ਕਿਸੇ ਉਹਲੇ ਵਾਲੀ ਥਾਂ ਤੇ ਜਾਂ ਕੰਧਾਂ ਦੇ ਨੇੜੇ ਟਿਕਾਓ ਤਾਂ ਕਿ ਕਟੁੰਬ ਠੰਢੀਆਂ ਹਵਾਵਾਂ ਤੋਂ ਬਚੇ ਰਹਿਣ।
  • ਕਟੁੰਬਾਂ ਦੇ ਗੇਟ ਤਰਜ਼ੀਹ ਦੇ ਤੋਰ ਤੇ ਦੱਖਣ-ਪੂਰਬ ਵੱਲ ਹੋਣੇ ਚਾਹੀਦੇ ਹਨ।
  • ਕਟੁੰਬਾਂ ਦੇ ਹੇਠੋਂ ਅਤੇ ਆਸੇ-ਪਾਸਿਉਂ ਘਾਹ ਫੂਸ/ਨਦੀਨ ਕੱਟ ਕੇ ਸਫ਼ਾਈ ਕਰਦੇ ਰਹੋ।
  • ਲੰਮੇਂ ਸਮੇਂ ਬੱਦਲਵਾਈ/ਧੁੰਦ/ਬਰਸਾਤ ਰਹਿਣ ਨਾਲ ਕਟੁੰਬਾਂ ਵਿੱਚ ਖ਼ੁਰਾਕ ਦੀ ਕਮੀ ਆ ਸਕਦੀ ਹੈ।ਅਜਿਹੀ ਹਾਲਤ ਵਿੱਚ ਕਟੁੰਬਾਂ ਨੂੰ ਲੋੜ ਅਨੁਸਾਰ ਖੰਡ ਦੇ ਗਾੜ੍ਹੇ ਘੋਲ (ਦੋ ਹਿੱਸੇ ਖੰਡ, ਇੱਕ ਹਿੱਸਾ ਪਾਣੀ) ਦੀ ਖ਼ੁਰਾਕ ਦੇਣੀ ਚਾਹੀਦੀ ਹੈ।
  • ਇਹ ਖੁਰਾਕ ਤਰਜ਼ੀਹ ਦੇ ਤੋਰ ਤੇ ਪੂਰੇ ਬਣੇ ਹੋਏ ਛੱਤਿਆਂ ਵਿੱਚ ਭਰ ਕੇ ਦਿਉ, ਨਹੀਂ ਤਾਂ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿੱਚ ਦਿਉ।
  • ਦਸੰਬਰ ਵਿੱਚ ਦਿੱਤੀ ਸਰਦੀ ਦੀ ਪੈਕਿੰਗ ਜਨਵਰੀ ਮਹੀਨੇ ਵੀ ਜਾਰੀ ਰਹਿਣ ਦੇਣੀ ਚਾਹੀਦੀ ਹੈ।