ਮਾਹਰ ਸਲਾਹਕਾਰ ਵੇਰਵਾ

idea99basmati.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-28 11:15:16

ਬਾਸਮਤੀ ਦੇ ਘੰਡੀ ਰੋਗ ਦੀ ਸਮੇਂ ਸਿਰ ਰੋਕਥਾਮ-

  • ਬਾਸਮਤੀ ਦੀ ਫਸਲ ਤੇ ਭੂਰੜ ਰੋਗ (ਬਲਾਸਟ) ਜਾਂ ਘੰਡੀ ਰੋਗ/ ਧੌਣ ਮਰੋੜ (ਨੈੱਕ ਬਲਾਸਟ) ਦਾ ਹਮਲਾ ਕਾਫੀ ਨੁਕਸਾਨ ਕਰਦਾ ਹੈ ਇਸ ਰੋਗ ਦੇ ਹਮਲੇ ਨਾਲ ਪਹਿਲੇ ਹੇਠਲੇ ਪੱਤਿਆਂ ਉੱਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕੇ ਬਾਅਦ ਵਿਚ ਆਪਸ ਵਿਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ ।
  • ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜਰਾਂ ਦੇ ਹੇਠਾਂ ਤਣੇ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜਰਾਂ ਹੇਠਾਂ ਵੱਲ ਨੂੰ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ।
  • ਆਮਤੌਰ ਤੇ ਕਿਸਾਨ ਵੀਰ ਉੱਲੀਨਾਸ਼ਕਾਂ ਦੇ ਛਿੜਕਾਅ ਸਿਫਾਰਿਸ਼ ਕੀਤੇ ਸਮੇਂ ਤੋਂ ਬਾਅਦ ਕਰਦੇ ਹਨ, ਇਨ੍ਹਾਂ ਦੀ ਮਾਤਰਾ ਸਿਫਾਰਿਸ਼ ਨਾਲੋਂ ਵੱਧ, ਪਾਣੀ ਦੀ ਮਾਤਰਾ ਘੱਟ ਅਤੇ ਗੈਰ ਸਿਫਾਰਿਸ਼ ਉੱਲੀਨਾਸ਼ਕ ਵਰਤਦੇ ਹਨ ਜਿਸ ਕਰਕੇ ਇਸ ਬਿਮਾਰੀ ਦੀ ਰੋਕਥਾਮ ਚੰਗੀ ਤਰ੍ਹਾਂ ਨਹੀਂ ਹੁੰਦੀ ਅਤੇ ਇਸ ਤੋਂ ਇਲਾਵਾ ਉੱਲੀਨਾਸ਼ਕਾਂ ਦੀ ਰਹਿੰਦ-ਖੂੰਹਦ ਵੀ ਦਾਣਿਆਂ ਵਿੱਚ ਰਹਿ ਜਾਂਦੀ ਹੈ। 
  • ਜੇਕਰ ਦਾਣਿਆਂ ਵਿੱਚ ਉੱਲੀਨਾਸ਼ਕਾਂ ਦੀ ਮਾਤਰਾ ਬਰਦਾਸ਼ਤ ਸੀਮਾ (0.01 ਮਿਲੀਗ੍ਰਾਮ ਪ੍ਰਤੀ ਕਿੱਲੋ) ਤੋਂ ਵੱਧ ਹੋਵੇ ਤਾਂ ਕਈ ਦੇਸ਼ ਬਾਸਮਤੀ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਕਾਰਨ ਮੰਡੀਆਂ ਵਿੱਚ ਇਸ ਦਾ ਭਾਅ ਘੱਟ ਜਾਂਦਾ ਹੈ। 
  • ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਮੇਂ ਆਪਣੀ ਬਾਸਮਤੀ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ  ਰਹਿਣ। 
  • ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਪਿਛਲੇ ਸਾਲ ਇਸ ਰੋਗ ਦਾ ਹਮਲਾ ਹੋਇਆ ਸੀ ਉਹ ਬਾਸਮਤੀ ਦੀ ਫਸਲ ਤੇ 500 ਗਰਾਮ  ਇੰਡੋਫਿਲ ਜ਼ੈੱਡ-78 ਜਾਂ 200 ਮਿਲੀਲਿਟਰ ਐਮੀਸਟਾਰ ਟੋਪ 325 ਐੱਸ ਸੀ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਸਿੱਟੇ ਨਿਕਲਣ ਵੇਲੇ (ਗੋਭ ਵੇਲੇ) ਅਤੇ ਦੂਸਰਾ ਛਿੜਕਾਅ 10 ਤੋਂ 12 ਦਿਨਾਂ ਬਾਅਦ ਕਰਨ ਤਾਂ ਜੋ ਬਿਮਾਰੀ ਤੇ ਸਹੀ ਸਮੇਂ ਤੇ ਕਾਬੂ ਪਾਇਆ ਜਾ ਸਕੇ। 
  • ਨਿਸਾਰੇ ਸਮੇਂ ਫਸਲ ਨੂੰ ਪਾਣੀ ਲਗਾਉਂਦੇ ਰਹੋ ਤਾਂ ਕਿ ਸੋਕਾ ਨਾ ਲੱਗੇ। 
  • ਬਾਸਮਤੀ ਦੀ ਫਸਲ ਉੱਤੇ ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਪ੍ਰੋਪੀਕੋਨਾਜ਼ੋਲ, ਥਾਇਾਓਫੀਨੇਟ ਮੀਥਾਈਲ ਦੀ ਵਰਤੋਂ ਬਿਲਕਲ ਨਾ ਕਰੋ।
  • ਉੱਲੀਨਾਸ਼ਕਾਂ ਦਾ ਆਖਰੀ ਛਿੜਕਾਅ ਫਸਲ ਪੱਕਣ ਤੋਂ ਮਹੀਨਾਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਦਾਣਿਆਂ ਵਿੱਚ ਉੱਲੀਨਾਸ਼ਕਾਂ ਦੇ ਅੰਸ਼ ਨਾ ਆਉਣ।