ਸਿਹਤਮੰਦ ਮਨ ਨਿਰੋਗ ਸਰੀਰ ਵਿਚ ਰਹਿੰਦਾ ਹੈ। ਇੱਕ ਲਾਭਕਾਰੀ ਜਿੰਦਗੀ ਜਿਉਣ ਲਈ ਤੰਦਰੁਸਤ ਰਹਿਣਾ ਅਤਿ ਮਹੱਤਵਪੂਰਨ ਹੈ। ਪੋਸ਼ਟਿਕ ਭੋਜਨ ਅਤੇ ਨਿਯਮਤ ਕਸਰਤ ਸਿਹਤਮੰਦ ਰਹਿਣ ਲਈ ਦੋ ਮਹੱਤਵਪੂਰਨ ਨੁਕਤੇ ਹਨ ਅਤੇ ਘਰੇਲੂ ਬਗੀਚੀ ਇਨ੍ਹਾਂ ਦੋਨਾਂ ਉਦੇਸ਼ਾਂ ਦੀ ਪੂਰਤੀ ਕਰਦਾ ਹੈ। PAU ਦੇ ਪਸਾਰ ਸਿੱਖਿਆ ਵਿਭਾਗ ਨੇ ਰਾਸ਼ਟਰੀ ਪੋਸ਼ਣ ਹਫਤੇ ਅਧੀਨ ਗੋਦ ਲਏ ਗਏ ਪਿੰਡ ਪੱਬੀਆਂ ਵਿਖੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਤਾਜ਼ੀਆਂ ਅਤੇ ਫਲ ਪ੍ਰਾਪਤ ਕਰਨ ਲਈ ਘਰੇਲੂ ਬਗੀਚੀ ਵਿਚ ਕੰਮ ਕਰਨਾ ਇੱਕ ਵਰਦਾਨ ਤੋਂ ਘੱਟ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਰੱਖੀਆਂ ਗਈਆਂ। ਇਸ ਸਿਖਲਾਈ ਪ੍ਰੋਗਰਾਮ ਦਾ ਮੁਖ ਉਦੇਸ਼ ਘਰੇਲੂ ਬਗੀਚੀ ਦੇ ਫਾਇਦਿਆਂ ਬਾਰੇ ਪਰਿਵਾਰਿਕ ਪੱਧਰ ਤੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੌਕੇ ਸੀਨੀਅਰ ਪਸਾਰ ਮਾਹਿਰ ਡਾਕਟਰ ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਬਗੀਚੀ ਨੂੰ ਅਪਣਾ ਕੇ ਕੇਵਲ ਤਾਜ਼ੀਆਂ ਸਬਜ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਬਲਕਿ ਪਰਿਵਾਰਿਕ ਵੀ ਖਰਚੇ ਘੱਟ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਘਰੇਲੂ ਬਗੀਚੀ ਵਲ ਪ੍ਰੇਰਿਤ ਕਰਨ ਲਈ ਕਿਹਾ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਸਾਰ ਵਿਗਿਆਨੀ ਡਾਕਟਰ ਲਖਵਿੰਦਰ ਕੌਰ ਨੇ ਤਾਜੇ ਖਾਦ ਪਦਾਰਥਾਂ ਦੀ ਪੋਸ਼ਿਕ ਮੱਹਤਤਾ ਅਤੇ ਯੂਨੀਵਰਸਿਟੀ ਦੁਆਰਾ ਦਿੱਤੀ ਜਾ ਰਹੀ ਡਾਇਟ ਕਾਉਂਸਲਿੰਗ ਸੈੱਲ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਕਿਸਾਨਾਂ ਨੂੰ PAU ਦੁਆਰਾ ਵਿਕਸਿਤ ਸਬਜ਼ੀਆਂ ਦੀ ਬੀਜ ਕਿੱਟ ਵੀ ਮੁਹੱਈਆ ਕਰਵਾਈ ਗਈ। ਸਰਦੀ ਮੌਸਮ ਦੀਆ ਸਬਜ਼ੀਆਂ ਦੇ ਬੀਜਾਂ ਵਲੋਂ ਇਹ ਕਿੱਟ ਯੂਨੀਵਰਸਿਟੀ ਅਤੇ ਵੱਖ ਵੱਖ ਜ਼ਿਲਿਆਂ ਦੇ ਵਿਚ ਸਥਿੱਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store