ਮਾਹਰ ਸਲਾਹਕਾਰ ਵੇਰਵਾ

idea99seed_of_wheat.jpg
ਦੁਆਰਾ ਪੋਸਟ ਕੀਤਾ ਪਲਾਂਟ ਬਰੀਡਿੰਗ ਵਿਭਾਗ, ਪੀ ਏ ਯੂ
ਪੰਜਾਬ
2019-11-20 11:16:05

ਬਿਜਾਈ ਸਮੇਂ ਕੀਤੀ ਸੋਧ ਫ਼ਸਲ ਦਾ ਝਾੜ ਵਧਾਉਣ ਅਤੇ ਫ਼ਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਂਦੀ ਹੈ। ਸਿਉਂਕ ਅਤੇ ਬੀਜ ਤੋਂ ਲੱਗਣ ਵਾਲਿਆਂ ਬਿਮਾਰੀਆਂ ਦੀ ਰੋਕਥਾਮ ਕੇਵਲ ਬੀਜ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ। 

  • ਸਿਉਂਕ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ 70 ਡਬਲਿਊ ਐੱਸ (ਥਾਇਆਮਿਥਾਕਸਮ), ਡਰਸਬਾਨ/ਰੂਬਾਨ/ਡਰਮਿਟ 20 ਈ ਸੀ (ਕਲੋਰਪਾਈਰੀਫਾਸ) 160 ਮਿਲਿ. ਜਾਂ 80 ਮਿਲਿ. ਨਿਓਨਿਕਸ (ਇਮੀਡਾਕਲੋਪਰਿਡ+ਹੈਕਸਾਕੋਨੲਜ਼ੋਲ) ਪ੍ਰਤੀ ਏਕੜ 40 ਕਿੱਲੋ ਬੀਜ ਲਈ ਵਰਤਿਆ ਜਾ ਸਕਦਾ ਹੈ। 
  • ਨਿਓਨਿਕਸ ਨਾਲ ਕਾਂਗਿਆਰੀ ਰੋਗ ਦੀ ਵੀ ਰੋਕਥਾਮ ਹੋ ਜਾਂਦੀ ਹੈ। 
  • ਕਣਕ ਦੀ ਕਾਂਗਿਆਰੀ ਦੀ ਰੋਕਥਾਮ ਲਈ ਪ੍ਰਤੀ 40 ਕਿੱਲੋ ਬੀਜ ਨੂੰ ਓਰੀਆਸ 6 ਐੱਸ ਐੱਫ ਨੂੰ 400 ਮਿਲਿ ਪਾਣੀ ਵਿੱਚ ਘੋਲ ਕੇ ਲਗਾਓ ਜਾਂ 120 ਗ੍ਰਾਮ ਵੀਟਾਵੈਕਸ ਪਾਵਰ ਜਾਂ ਸੀਡੈਕਸ 2 ਡੀ ਐੱਸ ਜਾਂ ਏਕਸਜ਼ੋਲ 2 ਡੀ ਐੱਸ ਨੂੰ 40 ਕਿੱਲੋ ਬੀਜ ਲਈ ਵਰਤੋ। 
  • ਸਿੱਟਿਆਂ ਦੀ ਕਾਂਗਿਆਰੀ ਦੀ ਰੋਕਥਾਮ 13 ਗ੍ਰਾਮ ਰੈਕਸਿਲ ਇਜ਼ੀ ਨਾਲ ਵੀ ਕੀਤੀ ਜਾ ਸਕਦੀ ਹੈ। 
  • ਬੀਜ ਸੋਧ ਹਮੇਸ਼ਾ ਪਹਿਲਾਂ ਬੀਜ ਡਰੰਮ ਨਾਲ ਕਰਨੀ ਚਾਹੀਦੀ। ਕਣਕ ਦੇ ਬੀਜ ਦੀ ਹਮੇਸ਼ਾ ਪਹਿਲਾਂ ਕੀੜੇਮਾਰ, ਫਿਰ ਉੱਲੀਨਾਸ਼ਕ ਦਵਾਈ ਅਤੇ ਅਖੀਰ ਵਿੱਚ ਬੀਜ ਦੀ ਜੀਵਾਣੂ ਖਾਦ ਨਾਲ ਸੋਧ ਕਰਨੀ ਚਾਹੀਦੀ ਹੈ। ਪ੍ਰਤੀ ਏਕੜ ਬੀਜ ਲਈ ਇੱਕ ਕਿੱਲੋ ਕੰਨਸੌਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ+ਸਟਰੈਪਟੋਮਾਈਸੀਜ਼ ਜੀਵਾਣੂ ਖਾਦ (ਅਜ਼ੋ-ਐੱਸ) ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਬੀਜ ਨੂੰ ਚੰਗੀ ਤਰ੍ਹਾਂ ਕਰਨ ਨਾਲ ਬੀਜ ਦੇ ਜੰਮ 'ਤੇ ਪ੍ਰਭਾਵ ਪੈਂਦਾ ਹੈ। 
  • ਜੀਵਾਣੂ ਖਾਦ ਨਾਲ ਸੋਧ ਬਿਜਾਈ ਤੋਂ ਅੱਧੇ ਘੰਟਾ ਪਹਿਲਾਂ ਕਰੋ ਅਤੇ ਬੀਜ ਨੂੰ ਸੁਕਾਉਣ ਲਈ ਪੱਕੇ ਫ਼ਰਸ਼ 'ਤੇ ਛਾਂ ਵਿੱਚ ਖਿਲਾਰ ਲਓ।

- ਪਲਾਂਟ ਬਰੀਡਿੰਗ ਵਿਭਾਗ, ਪੀ ਏ ਯੂ