ਮਾਹਰ ਸਲਾਹਕਾਰ ਵੇਰਵਾ

idea99gulli_danda.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-11-19 14:22:06

ਨਦੀਨ ਨਾਸ਼ਕਾਂ ਦੀ ਚੋਣ ਕਰਨ ਸਮੇਂ ਪਿਛਲੇ ਸਾਲਾਂ ਵਿਚ ਖੇਤ ਵਿਚ ਵਰਤੇ ਗਏ ਨਦੀਨ ਨਾਸ਼ਕਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਨਦੀਨ ਨਾਸ਼ਕਾਂ ਨੇ ਪਿਛਲੇ ਸਾਲਾਂ ਵਿਚ ਚੰਗੇ ਨਤੀਜੇ ਨਾ ਦਿੱਤੇ ਹੋਣ ਉਹਨਾਂ ਨਦੀਨ ਨਾਸ਼ਕਾਂ ਦੀ ਚੋਣ ਇਸ ਸਾਲ ਨਾ ਕੀਤੀ ਜਾਵੇ।

  • ਪੀ.ਏ.ਯੂ. ਵੱਲੋਂ ਸਿਫਾਰਸ਼ ਇਨ੍ਹਾਂ ਨਦੀਨ-ਨਾਸ਼ਕਾਂ ਦੇ ਸਾਰੇ ਮਾਰਕੇ ਵਰਤੇ ਜਾ ਸਕਦੇ ਹਨ।
  • ਜੇਕਰ ਨਦੀਨਾਂ ਦੇ 2-3 ਪੱਤੇ ਨਿਕਲ ਆਉਣ ਤਾਂ ਲੀਡਰ 75 ਤਾਕਤ ਦੀ ਵਰਤੋਂ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਵੀ ਕੀਤੀ ਜਾ ਸਕਦੀ ਹੈ।
  • ਪਿਛਲੇ ਸਾਲਾਂ ਵਿੱਚ ਜਿਹੜੇ ਨਦੀਨ ਨਾਸ਼ਕਾਂ ਨੇ ਕੰਮ ਨਹੀਂ ਕੀਤਾ, ਉਹਨਾਂ ਦੀ ਵਰਤੋਂ ਇਸ ਸਾਲ ਨਾ ਕੀਤੀ ਜਾਵੇ।
  • ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਵਾਲੇ ਖੇਤਾਂ ਵਿੱਚ ਸਟੌਂਪ 30 ਈ ਸੀ, ਅਵਕੀਰਾ 85 ਡਬਲਯੂ ਜੀ, ਸ਼ਗੁਨ 21-11 ਜਾਂ ਏ ਸੀ ਐਮ-9 ਦੀ ਵਰਤੋਂ ਨੂੰ ਤਰਜੀਹ ਦਿਉ।