विशेषज्ञ सलाहकार विवरण

idea99livestock.jpg
द्वारा प्रकाशित किया गया था Punjab Agricultural University, Ludhiana
पंजाब
2021-10-14 13:12:37

Pay attention to the farmers who work in animal husbandry

ਪਸ਼ੂ ਪਾਲਣ- ਪਸ਼ੂਆਂ ਦਾ ਠੀਕ ਸਮੇਂ 'ਤੇ ਟੀਕਾਕਰਣ ਕਰਵਾਉ ਤਾਂ ਜੋ ਉਨ੍ਹਾਂ ਨੁੰ ਬੀਮਾਰੀਆਂ ਜਿਵੇਂ ਮੂੰਹ ਖੁਰ, ਗਲਘੋਟੂ, ਪੱਟਸੋਜਾ, ਐਨਟੈਰੋਟੋਕਸੀਮਿਆ ਆਦਿ ਤੋਂ ਬਚਾਇਆ ਜਾ ਸਕੇ।

  • ਸਮੇਂ-ਸਮੇਂ 'ਤੇ ਪਸ਼ੂਆਂ ਨੂੰ ਮਲੱਪਾਂ ਵਿਰੁੱਧ ਦਵਾਈ ਵੀ ਦੇਣੀ ਲਾਜ਼ਮੀ ਹੈ ਕਿਉਂਕਿ ਉਹ ਪਸ਼ੂ ਨੂੰ ਦਿੱਤੀ ਖੁਰਾਕ ਦੀ ਵਰਤੋਂ ਆਪਣੇ ਵਾਧੇ ਲਈ ਕਰਦੇ ਹਨ ਅਤੇ ਪਸ਼ੂ ਕਮਜੋਰ ਹੁੰਦਾ ਜਾਂਦਾ ਹੈ।
  • ਮਲੱਪਾਂ ਅਤੇ ਹੋਰ ਕੀੜੇਮਾਰ ਦਵਾਈਆਂ ਨੂੰ ਬਦਲ ਵੀ ਲੈਣਾ ਚਾਹੀਦਾ ਹੈ ਤਾਂ ਕਿ ਪਸ਼ੂ ਵਿਚ ਇਨ੍ਹਾਂ ਵਿਰੁੱਧ ਪ੍ਰਤੀਰੋਧ ਪੈਦਾ ਨਾ ਹੋ ਜਾਵੇ। ਇਸ ਸਮੇਂ ਵਾਧੂ ਹਰੇ ਚਾਰੇ ਦੀ ਕਟਾਈ ਕਰਕੇ ਉਸ ਨੂੰ ਸੰਭਾਲ ਲੈਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਦੀ ਥੁੜ ਸਮੇਂ ਉਸਦੀ ਵਰਤੋਂ ਕੀਤੀ ਜਾ ਸਕੇ।
  • ਹਰੇ ਚਾਰੇ ਨੂੰ ਲੋੜੀਂਦੀ ਮਾਤਰਾ ਵਿੱਚ ਸੁੱਕੇ ਚਾਰੇ ਵਿੱਚ ਮਿਲਾ ਕੇ ਪਸ਼ੂ ਨੂੰ ਦਿਉ ਕਿਉਂਕਿ ਸਿਰਫ ਹਰਾ ਚਾਰਾ ਦੇਣ ਨਾਲ ਕਈ ਵਾਰ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ ਅਤੇ ਐਸੀਡੋਸਿਸ ਵਰਗੀ ਸਮੱਸਿਆ ਵੀ ਆਉਂਦੀਹੈ। ਵਾਧੂ ਹਰੇ ਚਾਰੇ ਨੂੰ ਸਾਂਭਣ ਲਈ ਅਸੀਂ ਉਸਦਾ ਆਚਾਰ ਜਾਂ ਹੇਅ ਤਿਆਰ ਕਰ ਸਕਦੇ ਹਾਂ।