विशेषज्ञ सलाहकार विवरण

idea99vegetables.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-10 10:54:26

ਮਾਹਿਰਾਂ ਵੱਲੋਂ ਦਿੱਤੇ ਸਬਜ਼ੀਆਂ ਸੰਬੰਧੀ ਸੁਝਾਅ ਹੇਠ ਲਿਖੇ ਅਨੁਸਾਰ ਹਨ:

  • ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਮਿੱਟੀ ਅਤੇ ਮੌਸਮ ਦੇ ਅਨੁਸਾਰ ਹਫ਼ਤੇ ਬਾਅਦ ਪਾਣੀ ਦਿਉ।
  • ਸਾਰੀਆਂ ਸਬਜ਼ੀਆਂ ਜਿਵੇਂ ਕਿ ਹਲਵਾ ਕੱਦੂ, ਮਿਰਚਾਂ, ਰਾਮ ਤੋਰੀ, ਹਦਵਾਣੇ, ਟੀਂਡੇ, ਖ਼ਰਬੂਜੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਆਦਿ ਦੀ ਤੁੜਾਈ ਸ਼ੁਰੂ ਕਰ ਦਿਓ।
  • ਗੰਢੇ ਅਤੇ ਲਸਣ ਦੀ ਕਟਾਈ ਕਰਕੇ ਇਨ੍ਹਾਂ ਨੂੰ  ਸੁੱਕੀ ਜਗ੍ਹਾ ਸਟੋਰ ਕਰ ਲਉ।
  • ਬੈਂਗਣ ਦੇ ਫ਼ਲ ਅਤੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ 100 ਮਿਲੀਲਿਟਰ ਸੁਮੀਸੀਡਾਨ 20 ਤਾਕਤ ਜਾਂ 200 ਮਿਲੀਲਿਟਰ ਰਿਪਕੌਰਡ 10 ਤਾਕਤ ਜਾਂ 160 ਮਿਲੀਲਿਟਰ ਡੈਸਿਸ 2.8 ਤਾਕਤ ਨੂੰ  100-125  ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ ਤੇ ਛਿੜਕਾਅ ਕਰੋ
  • ਕੱਦੂ ਜਾਤੀ ਦੀ ਫ਼ਸਲ ਤੇ ਧੂੜੇਦਾਰ ਉੱਲੀ ਦੀ ਰੋਕਥਾਮ ਲਈ ਜਦ ਇਨ੍ਹਾਂ ਦਾ ਧੂੜਾ ਪੱਤਿਆਂ ਤੇ ਆਵੇ ਤਾਂ 50-80 ਮਿਲੀਲਿਟਰ ਕੈਰਾਥੇਨ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਕੱਦੂ ਜਾਤੀ ਦੀ ਫ਼ਸਲ ਤੇ ਸਲਫਰ ਅਤੇ ਕੌਪਰ ਵਾਲੀਆਂ ਦਵਾਈਆਂ ਦਾ ਛਿੜਕਾਅ ਨਾ ਕਰੋ।