विशेषज्ञ सलाहकार विवरण

idea99tubewell.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-06-08 11:49:38

ਪੰਜਾਬ ਰਾਜ ਦੀ ਸਭ ਤੋਂ ਵੱਡੀ ਚੁਣੌਤੀ ਪਾਣੀ ਸੰਭਾਲਣ ਦੀਆਂ ਵੱਖ-ਵੱਖ ਤਕਨੀਕਾਂ ਅਪਣਾ ਕੇ ਪਾਣੀ ਦੇ ਸਰੋਤਾਂ ਦੀ ਵਰਤੋਂ ਸਮਝਦਾਰੀ ਨਾਲ ਕਰਨਾ ਹੈ। ਸਾਉਣੀ ਰੁੱਤ ਵਿੱਚ ਮੁੱਖ ਤੌਰ ਤੇ ਝੋਨਾ, ਨਰਮਾ, ਮੱਕੀ, ਕਮਾਦ ਅਤੇ ਚਾਰੇ ਦੀਆਂ ਫ਼ਸਲਾਂ (ਚਰ੍ਹੀ, ਬਾਜਰਾ ਅਤੇ ਮੱਕੀ) ਦੀ ਕਾਸ਼ਤ ਕੀਤੀ ਜਾਂਦੀ ਹੈ।ਸਿੰਚਾਈ ਵਾਲੇ ਪਾਣੀ ਦੀ ਕਿੱਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੀਆਂ ਵਿਧੀਆਂ ਅਪਣਾ ਕੇ ਪਾਣੀ ਦੇ ਸਰੋਤਾਂ ਨੂੰ ਸੰਜਮ ਨਾਲ ਵਰਤੋ:

  • ਪਾਣੀ ਦੇ ਵਹਾਅ ਦਾ ਸੁਚੱਜਾ ਪ੍ਰਬੰਧ ਕਰੋ।
  • ਲੇਜ਼ਰ ਕਰਾਹੇ ਨਾਲ ਖੇਤ ਪੱਧਰ ਕਰੋ।
  • ਤੁਪਕਾ ਸਿੰਚਾਈ ਵਿਧੀ ਅਪਣਾਓ।
  • ਜ਼ਮੀਨ ਨੂੰ ਪਰਾਲੀ ਨਾਲ ਢੱਕ ਕੇ ਰੱਖੋ।
  • ਪਾਣੀ ਦੀ ਸਹੀ ਅਤੇ ਸੁਚੱਜੀ ਵਰਤੋਂ ਲਈ ਛੋਟੇ ਕਿਆਰੇ ਬਣਾਓ।
  • ਥੋੜਾ ਸਮਾਂ ਅਤੇ ਘੱਟ ਪਾਣੀ ਲੈਣ ਵਾਲੀਆ ਕਿਸਮਾਂ ਦੀ ਕਾਸ਼ਤ ਕਰੋ।
  • ਝੋਨਾ 20 ਜੂਨ ਤੋਂ ਬਾਅਦ ਹੀ ਲਗਾਓ।
  • ਝੋਨੇ ਦੇ ਖੇਤ ਵਿਚ ਪਾਣੀ ਜ਼ੀਰਨ ਤੋਂ ਬਾਅਦ ਹੀ ਸਿੰਚਾਈ ਕਰੋ।
  • ਸਾਉਣੀ ਰੁੱਤ ਵਿਚ ਮਾਨਸੂਨ ਵਰਖਾ ਨੂੰ ਧਿਆਨ ਵਿਚ ਰੱਖ ਕੇ ਹੀ ਪਾਣੀ ਲਗਾਓ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 94174-81337