विशेषज्ञ सलाहकार विवरण

idea99ONIOON.jpg
द्वारा प्रकाशित किया गया था Punjab Agricultural University, Ludhiana
पंजाब
2019-03-06 15:29:33

ਮਾਹਿਰਾਂ ਵਲੋਂ ਮਾਰਚ ਮਹੀਨੇ ਵਿੱਚ ਪਿਆਜ਼ ਦੀ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਸਾਉਣੀ ਦੇ ਪਿਆਜ਼ ਦੀਆਂ ਗੱਠੀਆਂ ਤਿਆਰ ਕਰਨ ਲਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਐਗਰੀ ਫਾਊਂਡ ਡਾਰਕ ਰੈੱਡ ਦੀ ਨਰਸਰੀ ਵਿਚ ਬਿਜਾਈ ਕਰ ਦਿਉ।

  • ਇਕ ਏਕੜ ਲਈ ਪੰਜ ਕਿਲੋ ਬੀਜ ਵਰਤੋ। ਇਹ ਬੀਜ ਅੱਠ ਮਰਲੇ ਵਿੱਚ ਬੈੱਡ ਬਣਾ ਕੇ ਬੀਜੋ।

  • ਹਾੜੀ ਦੇ ਪਿਆਜ਼ਾਂ ਦੀ ਫਸਲ ਤੇ ਥਰਿੱਪ ਕੀੜਾ ਭੂਕਾਂ ਵਿੱਚੋਂ ਰਸ ਚੂਸ ਕੇ ਚਿੱਟੇ ਧੱਬੇ ਪਾ ਦਿੰਦਾ ਹੈ।

  • ਜਾਮਣੀ ਧੱਬੇ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ 600 ਗ੍ਰਾਮ ਇੰਡੋਫਿਲ ਐਮ-45 ਅਤੇ 200 ਮਿ.ਲਿ. ਟ੍ਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਪ੍ਰਤੀ ਏਕੜ ਨਾਲ ਛਿੜਕਾਅ ਕਰੋ।