विशेषज्ञ सलाहकार विवरण

idea99Capsicum-And-Chilli-Pepper.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-06 10:58:43

ਮਾਹਿਰਾਂ ਵੱਲੋਂ ਬੈਂਗਣ, ਮਿਰਚ, ਸ਼ਿਮਲਾ ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

  • ਸੁਰੰਗੀ ਖੇਤੀ ਜਾਂ ਪੌਲੀ ਨੈੱਟ ਹਾਊਸ ਵਿੱਚ ਬੀਜੀਆਂ ਸਬਜ਼ੀਆਂ ਦੀ ਤੁੜਾਈ ਸਮੇਂ-ਸਮੇਂ ਤੇ ਕਰਦੇ ਰਹੋ। 
  • ਸਬਜ਼ੀਆਂ ਦੀ ਤੁੜਾਈ ਹਫ਼ਤੇ ਵਿੱਚ ਦੋ ਵਾਰ ਦੁਪਹਿਰ ਵੇਲੇ ਕਰੋ ਪਰ ਘੀਆ ਕੱਦੂ ਦੀ ਤੁੜਾਈ ਸਵੇਰੇ-ਸਵੇਰੇ ਹੀ ਕਰਨੀ ਚਾਹੀਦੀ ਹੈ।
  • ਇਨ੍ਹਾਂ ਸਾਰੀਆਂ ਫ਼ਸਲਾਂ ਦੀ ਪ੍ਰਾਗਣ ਕਿਰਿਆ ਕੀੜਿਆਂ ਰਾਹੀਂ ਹੁੰਦੀ ਹੈ।
  • ਆਦਮੀਆਂ ਦੇ ਚੱਲਣ-ਫਿਰਨ ਨਾਲ ਪ੍ਰਾਗਣ ਕਿਰਿਆ ਵਿੱਚ ਵਿਘਨ ਪੈਂਦਾ ਹੈ।
  • ਇਸ ਗੱਲ ਦਾ ਧਿਆਨ ਰੱਖੋ ਨਹੀਂ ਤਾਂ ਫ਼ਲ ਪੈਣ ਅਤੇ ਪੈਦਾਵਾਰ ਤੇ ਮਾੜਾ ਪ੍ਰਭਾਵ ਪਵੇਗਾ।
  • ਇਹਨਾਂ ਫ਼ਸਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ।