विशेषज्ञ सलाहकार विवरण

idea99Eucalpatas-640x430.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-05 09:33:23

ਮਾਹਿਰਾਂ ਵਲੋਂ ਅਪ੍ਰੈਲ ਮਹੀਨੇ ਵਿੱਚ ਪੋਪਲਰ ਅਤੇ ਸਫੈਦੇ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

ਪੋਪਲਰ 

  • ਇਸ ਮਹੀਨੇ ਤਾਪਮਾਨ ਵਧ ਜਾਂਦਾ ਹੈ ਇਸ ਲਈ ਪੋਪਲਰ ਦੀਆਂ ਪਲਾਂਟੇਸ਼ਨਾਂ ਨੂੰ 7-10 ਦਿਨਾਂ ਬਾਅਦ ਪਾਣੀ ਦਿੰਦੇ ਰਹੋ।
  • ਤਿੰਨ ਸਾਲ ਤੋਂ ਘੱਟ ਉਮਰ ਦੇ ਪਾਪਲਰ ਵਿੱਚ ਹਲਦੀ ਜਾਂ ਕਮਾਦ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
  • ਤਿੰਨ ਸਾਲ ਤੋਂ ਵੱਧ ਉਮਰ ਦੀਆ ਪੋਪਲਰ ਪਲਾਂਟੇਸ਼ਨਾਂ ਵਿੱਚ ਚਾਰੇ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ।
  • ਪੱਤੇ ਝਾੜਨ ਵਾਲੀ ਸੁੰਡੀ ਦੇ ਹਮਲੇ ਕਾਰਨ ਪੱਤੇ ਜਾਲ ਵਾਂਗ ਬਣ ਜਾਂਦੇ ਹਨ ਅਤੇ ਜ਼ਿਆਦਾ ਹਮਲੇ ਵਿੱਚ ਸੁੰਡੀ ਪੱਤੇ ਨੂੰ ਖਾ ਜਾਂਦੀ ਹੈ। 
  • ਇਸ ਦਾ ਹਮਲਾ ਮੁੱਖ ਤੌਰ ਤੇ ਮਾਰਚ ਜਾਂ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ।
  • ਉਹ ਪੱਤੇ ਜਿਹਨਾਂ ਤੇ ਅੰਡੇ (ਪੀਲੇ ਰੰਗ ਦੇ) ਅਤੇ ਸੁੰਡੀ ਹੋਵੇ, ਉਹਨਾਂ ਨੂੰ ਰੁੱਖ ਨਾਲੋਂ ਤੋੜ ਕੇ ਸਾੜ ਦਿਉ ਅਤੇ ਸੁੰਡੀਆਂ ਨੂੰ ਕੁਚਲ ਕੇ ਮਾਰ ਦਿਉ।

ਸਫ਼ੈਦਾ

  • ਸਫ਼ੈਦੇ ਦੀਆਂ ਪਲਾਂਟੇਸ਼ਨਾਂ ਨੂੰ ਅਪ੍ਰੈਲ ਵਿੱਚ ਪੰਦਰਾਂ ਦਿਨਾਂ ਬਾਅਦ ਪਾਣੀ ਪਾਉਂਦੇ ਰਹੋ।