विशेषज्ञ सलाहकार विवरण

idea99oil_wheat.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-11-01 11:41:58

ਕਿਸਾਨਾਂ ਲਈ ਖੇਤੀ ਫ਼ਸਲਾਂ ਦਾ ਹਾਲ ਇਸ ਪ੍ਰਕਾਰ ਹੈ:

  • ਕਣਕ: ਕਣਕ ਦੀ ਫ਼ਸਲ ਦੀ ਬਿਜਾਈ ਸ਼ੁਰੂ ਕਰ ਲਵੋ। ਕਣਕ ਦੇ 40 ਕਿਲੋ ਬੀਜ ਨੂੰ 13 ਮਿ.ਲਿ ਰੈਕਸਿਲ ਈਜੀ/ ਓਰੀਅਸ (400ਮਿ ਲਿ: ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ ਟੈਬੂ/ ਸੀਡੈਕਸ / ਐਕਸਜੋਲ ਜਾਂ 120 ਗ੍ਰਾਮ ਵੀਟਾ ਵੈਕਸ ਪਾਵਰ ਜਾਂ 80 ਗ੍ਰਾਮ ਵੀਟਾ ਵੈਕਸ ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਯੂ ਐਸ ਜਾਂ 2 ਮਿਲੀਲਿਟਰ ਨਿਉਨਿਕਸ 20 ਐਫ ਐਸ ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ। ਨਿਉਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ।
  • ਨੀਮ ਪਹਾੜੀ ਇਲਾਕਿਆਂ ਵਿੱਚ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752, ਡਬਲਯੂ ਐੱਚ ਡੀ 943 ਅਤੇ ਪੀ ਬੀ ਡਬਲਯੂ 660 ਬੀਜੋ।
  • ਤੇਲ ਬੀਜ: ਇਹ ਸਮਾਂ ਗੋਭੀ ਸਰ੍ਹੋਂ ਦੀਆਂ ਕਿਸਮਾਂ ਜੀ ਐਸ ਸੀ 7, ਜੀ ਐਸ ਸੀ 6, ਹਾਇਓਲਾ ਪੈਕ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਦੀ ਬਿਜਾਈ ਲਈ ਢੁੱਕਵਾਂ  ਹੈ।
  • ਇਸ ਸਮੇਂ ਰਾਇਆ ਦੀਆਂ ਕਿਸਮਾਂ ਗਿਰਿਰਾਜ, ਆਰ ਐਲ ਸੀ 3, ਪੀ ਬੀ ਆਰ 357, ਪੀ ਬੀ ਆਰ 210, ਪੀ ਬੀ ਆਰ 97 ਅਤੇ ਪੀ ਬੀ ਆਰ 91 ਦੀ ਬਿਜਾਈ ਵੀ ਸ਼ੁਰੂ ਕਰ ਲਵੋ।