विशेषज्ञ सलाहकार विवरण

idea99GAR.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-09 09:52:32

ਮਾਹਿਰਾਂ ਵਲੋਂ ਅਪ੍ਰੈਲ ਮਹੀਨੇ ਵਿੱਚ ਗੰਢੇ ਅਤੇ ਲਸਣ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

ਗੰਢੇ:

  • ਮਾਰਚ ਵਿੱਚ ਬੀਜੀ ਗਈ ਸਾਉਣੀ ਦੇ ਗੰਢਿਆਂ ਦੀ ਪਨੀਰੀ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਅਤੇ 5-7 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ।

ਲਸਣ :

  • ਇਸ ਮਹੀਨੇ ਦੇ ਪਹਿਲੇ ਹਫ਼ਤੇ ਪਾਣੀ ਦੇਣਾ ਬੰਦ ਕਰ ਦਿਉ।
  • ਅਖੀਰਲੇ ਹਫ਼ਤੇ ਹਲਕਾ ਪਾਣੀ ਦਿਉ, ਅਤੇ ਵੱਤਰ ਆਉਣ ਤੇ ਪੁਟਾਈ ਸ਼ੁਰੂ ਕਰ ਦਿਉ।
  • 5-7 ਦਿਨਾਂ ਤਕ ਖੇਤ ਵਿੱਚ ਰੱਖੋ।
  • ਫਿਰ ਇੱਕ-ਇੱਕ ਕਿਲੋ ਦੀਆਂ ਗੁੱਛੀਆਂ ਬਣਾ ਲਉ ਅਤੇ ਠੰਢੀ ਹਵਾਦਾਰ ਜਗ੍ਹਾ ਤੇ ਭੰਡਾਰ ਕਰੋ।