ਕੀ ਕਰੀਏ ਮਿੱਤਰ ਕੀੜਿਆਂ ਨੂੰ ਬਚਾਉਣ ਲਈ
• ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਢੰਗਾਂ ਜਿਵੇਂਕਿ ਖੇਤੀ (ਸਮੇਂ ਸਿਰ ਬਿਜਾਈ,ਖਾਦਾਂ ਅਤੇ ਪਾਣੀ ਦੀ ਸੁਚੱੱਜੀ ਵਰਤੋਂ),ਜੈਵਿਕ(ਪਰਭਕਸ਼ੀ ਅਤੇ ਪਰਜੀਵੀ ਕੀੜੇ) ਜਾਂ ਮਕੈਨਿਕਲ(ਅੰਡਿਆਂ ਅਤੇ ਛੋਟੀਆਂ ਸੁੰਡੀਆਂ ਨੂੰ ਨਸ਼ਟ ਕਰਨਾ) ਆਦਿ ਰਾਹੀਂ ਰੋਕਥਾਮ ਕਰੋ। ਇਸ ਲਈ ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ ਵੱਲੋਂ ਕੀਤੀਆਂ 'ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਰੋਕਥਾਮ' ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰੋ।
• ਕੀਟਨਾਸ਼ਕਾਂ ਦੀ ਵਰਤੋਂ ਨੁਕਸਾਨ ਦੀ ਆਰਥਿਕ–ਪੱਧਰ ਦੇ ਅਧਾਰ ਅਤੇ ਪੰਜਾਬ ਐਗਰੀਕਲਚਰਲ ਯੂੁਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਕਰੋ।
• ਜੇ ਲੋੜ ਪਵੇ ਤਾਂ ਹਰੇ ਤਿਕੋਣ ਵਾਲੇ ਕੀਟਨਾਸ਼ਕਾਂ ਨੂੰ ਤਰਜੀਹ ਦਿਓ ਜਿਹੜੇ ਮਿੱਤਰ ਕੀੜਿਆਂ ਨੂੰ ਘੱਟ ਨੁਕਸਾਨ ਕਰਦੇ ਹਨ। ਜਿਥੇ ਹੋ ਸਕੇ ਜੈਵਿਕ ਕੀਟਨਾਸ਼ਕਾਂ,ਜਿਵੇਂਕਿ ਨੰਮ,ਬੀਟੀ ਆਦਿ ਦੀ ਵਰਤੋਂ ਕਰੋ।
• ਕੀਟਨਾਸ਼ਕ ਦੀ ਵਰਤੋਂ ਹਮਲੇ ਹੇਠ ਆਏ ਬੂਟਿਆਂ ਜਾਂ ਖੇਤ ਦੇ ਉਹਨਾਂ ਹਿੱਸਿਆਂ ਤੇ ਹੀ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਕਿ ਹਾਨੀਕਾਰਕ ਕੀੜਿਆਂ ਨੇ ਨੁਕਸਾਨ ਕੀਤਾ ਹੋਵੇ ਤਾਂ ਜੋ ਛਿੜਕਾਅ ਰਹਿਤ ਥਾਂਵਾਂ ਉੱਤੇ ਮਿੱਤਰ ਕੀੜੇ ਪਨਪ ਸਕਣ।
• ਕੀਟਨਾਸ਼ਕਾਂ ਦੀ ਵਰਤੋਂ ਸਵੇਰੇ ਜਾਂ ਸ਼ਾਮ ਵੇਲੇ ਹੀ ਕਰੋ ਜਿਸ ਵੇਲੇ ਖੇਤ ਵਿਚ ਮਿੱਤਰ ਕੀੜਿਆਂ ਦੀ ਗਤੀਵਿਧੀ ਘੱਟ ਹੁੰਦੀ ਹੈ।
• ਮਿੱਤਰ ਕੀੜਿਆਂ ਦੀ ਗਿਣਤੀ ਵਧਾਉਣ ਲਈ ਖੇਤਾਂ ਦੇ ਆਸ ਪਾਸ ਤਰ੍ਹਾਂ-ਤਰ੍ਹਾਂ ਦੇ ਬੂਟੇ ਅਤੇ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਮਿੱਤਰ ਕੀੜੇ ਆਪਣੇ ਜੀਵਨ ਚੱਕਰ ਦਾ ਕੁਝ ਹਿੱਸਾ ਇਹਨਾਂ ਬੂਟਿਆਂ ਉੱਤੇ ਪੂਰਾ ਕਰਦੇ ਹਨ।
ਕੀ ਨਾ ਕਰੀਏ
• ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਨਾ ਸਾੜੋ ਕਿਉਂਕਿ ਇਸ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ।
• ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਨਾ ਕਰੋ।
• ਜ਼ਿਆਦਾ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਨੂੰ ਨੁਕਸਾਨ ਪੰਹੁਚਾ ਸਕਦੇ ਹਨ।
• ਗ਼ੈਰ-ਸਿਫਾਰਸ਼ੀ ਅਤੇ ਮਿਆਦ ਲੰਘਾ ਚੁੱਕੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ।
• ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾ ਕੇ ਜਾਂ ਬਣੇ-ਬਣਾਏ) ਦਾ ਛਿੜਕਾਅ ਨਾ ਕਰੋ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.