विशेषज्ञ सलाहकार विवरण

idea99vegetables.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-07-25 16:15:21

ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:

  • ਇਹ ਸਮਾਂ ਵੇਲਾਂ ਵਾਲੀ ਸਬਜ਼ੀਆਂ ਜਿਵੇਂ ਕਿ ਕਾਲੀ ਤੋਰੀ, ਘੀਆ ਕੱਦੂ, ਕਰੇਲਾ,ਖੀਰਾ, ਟੀਂਡਾ, ਵੰਗਾ ਆਦਿ, ਭਿੰਡੀ, ਬੈਂਗਣ, ਟਮਾਟਰ ਦੀਆਂ ਬਰਸਾਤ ਰੁੱਤ ਲਈ ਸਿਫ਼ਾਰਿਸ਼ ਕੀਤੀਆਂ ਕਿਸਮਾਂ ਅਤੇ ਅਗੇਤੀ ਗੋਭੀ ਦੀ ਬਿਜਾਈ ਲਈ ਢੁੱਕਵਾਂ ਹੈ।
  • ਚੱਲ ਰਿਹਾ ਮੌਸਮ ਮਿਰਚਾਂ ਦੇ ਫ਼ਲਾਂ ਦੇ ਗਾਲ੍ਹੇ ਲਈ ਢੁੱਕਵਾਂ ਹੈ। ਇਸ ਕਰਕੇ ਮਿਰਚਾਂ ਦੀ ਫ਼ਸਲ ਤੇ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਤੇ 3-੪ ਛਿੜਕਾਅ ਸਾਫ਼ ਮੌਸਮ ਹੋਣ ਤੇ ਕਰੋ।