विशेषज्ञ सलाहकार विवरण

idea99fruit.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-06-12 14:34:52

ਗਰਮੀ ਦੇ ਮੌਸਮ ਵਿੱਚ ਬਾਗਬਾਨੀ ਵਿੱਚ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ:

  • ਗਰਮੀ ਦੇ ਭੈੜੇ ਅਸਰ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ਤੇ ਕਲੀ (ਸਫ਼ੈਦੀ) ਕਰ ਦਿਉ।
  • ਇਸ ਮਹੀਨੇ ਲੀਚੀ, ਅਨਾਰ ਅਤੇ ਨਿੰਬੂ ਦੇ ਫ਼ਲਾਂ ਦਾ ਛਿਲਕਾ ਫੁੱਟਦਾ ਹੈ। ਇਸ ਨੂੰ ਰੋਕਣ ਲਈ ਪਾਣੀ ਦਾ ਛਿੜਕਾਅ ਲਾਭਦਾਇਕ ਹੋ ਸਕਦਾ ਹੈ।
  • ਫ਼ਲਦਾਰ ਦਰਖ਼ਤਾਂ ਨੂੰ ਜਲਦੀ ਜਲਦੀ ਪਾਣੀ ਦਿਉ। ਲੀਚੀ ਦੇ ਛੋਟੇ ਬੂਟਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦਿਉ ।
  • ਬੇਰਾਂ ਦੀ ਕਾਂਟ-ਛਾਂਟ ਜੂਨ ਦੇ ਪਹਿਲੇ ਪੰਦਰਵਾੜੇ ਪੂਰੀ ਕਰ ਲਵੋ।
  • ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦਾ 1.0 ਪ੍ਰਤੀਸ਼ਤ (10 ਗਰਾਮ ਇੱਕ ਲਿਟਰ ਪਾਣੀ) ਛਿੜਕਾਅ ਕਿੰਨੂ ਦੇ ਫ਼ਲ ਦੇ ਗੁਣ ਨੂੰ ਵਧਾਉਣ ਲਈ ਸਹਾਈ ਹੁੰਦਾ ਹੈ।