विशेषज्ञ सलाहकार विवरण

idea99direct_seeded_paddy.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-09 10:56:27

ਹੇਠਾਂ ਦਿੱਤੇ ਤਰੀਕੇ ਅਪਣਾਓ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਬਚਾਓ।

  • ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ।
  • ਪਾਣੀ  ਦੀ ਸਹੀ ਅਤੇ ਸੰਜਮ ਵਰਤੋ ਲਈ ਲੇਜ਼ਰ ਕੁਰਾਹੇ ਨਾਲ ਖੇਤ ਨੂੰ ਪੱਧਰਾ ਜ਼ਰੂਰ ਕਰੋ।
  • ਬਿਜਾਈ ਜੂਨ  ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ।
  • ਝੋਨੇ ਦੀ ਸਿੱਧੀ ਬਿਜਾਈ ਲਈ ਤੇਜ਼ੀ  ਨਾਲ ਵੱਧਣ ਵਾਲੀਆਂ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਤਰਜੀਹ ਦਿਓ ।
  • ਇੱਕ ਏਕੜ ਵਿਚ  ਝੋਨੇ  ਦੀ ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਵਰਤੋ।
  • ਬਿਜਾਈ  ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ  ਵਿਚ ਜਾਂ ਰੌਣੀ ਵਾਲੇ ਖੇਤ ਵਿਚ ਕਰੋ।
  • ਬੀਜ ਦੀ ਡੂੰਘਾਈ 2 ਤੋਂ  3 ਸੈਂਟੀਮੀਟਰ ਹੀ ਰੱਖੋ ।
  • ਸਿੱਧੀ   ਬਿਜਾਈ ਵਾਲੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਦੇ ਅੰਦਰ 1.0 ਲਿਟਰ ਸਟੌਂਪ/ਬੰਕਰ 30 ਤਾਕਤ ਪ੍ਰਤੀ ਏਕੜ ਨੂੰ ਵੱਤਰ ਖੇਤ ਵਿਚ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
  • ਝੋਨੇ ਦੀ ਸਿੱਧੀ ਬਿਜਾਈ ਲਈ ਪੀ.ਏ.ਯੂ. ਵੱਲੋਂ ਸਿਫਾਰਿਸ਼ ਲੱਕੀ ਸੀਡ ਡਰਿੱਲ ਦੀ ਵਰਤੋ ਰੌਣੀ ਵਾਲੇ ਖੇਤਾਂ  ਵਿਚ ਜ਼ਿਆਦਾ ਲਾਹੇਵੰਦ ਹੈ, ਜੋ ਕਿ ਬਿਜਾਈ ਦੇ ਨਾਲ ਨਾਲ ਨਦੀਨ ਨਾਸ਼ਕ ਦੀ ਸਪਰੇਅ ਵੀ ਕਰਦੀ ਹੈ।