ਬੀ ਟੀ ਨਰਮੇ ਦੁਆਲੇ ਗ਼ੈਰ ਬੀ ਟੀ ਨਰਮਾ ਜ਼ਰੂਰ ਬੀਜੋ ਨਰਮੇ ਦੀ ਬਿਜਾਈ 15 ਮਈ ਤੱਕ ਖਤਮ ਕਰ ਲਵੋ
• ਨਰਮੇ ਵਾਲੇ ਖੇਤ ਨੂੰ ਡੂੰਘਾ ਵਾਹੁਣਾ ਅਤੇ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਬਹੁਤ ਜ਼ਰੂਰੀ ਹੈ।
• ਚਿੱਟੀ ਮੱਖੀ ਤੋਂ ਬਚਾਅ ਲਈ ਗ਼ੈਰ ਬੀਟੀ ਨਰਮਾ(ਰਿਫਊਜ਼ੀਆ) ਜ਼ਰੂਰ ਬੀਜੋ,ਇਸ ਨਾਲ ਸੂੰਡੀਆਂ ਵਿੱਚ ਬੀਟੀ ਪ੍ਰਤੀ ਸਹਿਣਸ਼ਕਤੀ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।
• ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪਣਕੱਦੂ, ਤਰ, ਟਮਾਟਰ, ਮਿਰਚਾਂ, ਮੂੰਗੀ ਆਦਿ ਫ਼ਸਲਾਂ 'ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿਸਾਨ ਵੀਰ ਇਹਨਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਅਨੁਸਾਰ ਰੋਕਥਾਮ ਵੀ ਕਰਨ।
• ਸਾਲ 2016, 2017 ਅਤੇ 2018 ਦੌਰਾਨ,ਖੇਤੀ ਮਾਹਿਰਾਂ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ, ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਦੀ ਵਿਉਂਤਬੰਦੀ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚਿੱਟੀ ਮੱਖੀ ਦੇ ਹਮਲੇ 'ਤੇ ਕਾਬੂ ਪਾਇਆ ਗਿਆ ਜਿਸ ਦੇ ਨਤੀਜੇ ਵਜੋਂ ਨਰਮੇ ਦਾ ਰਿਕਾਰਡ ਝਾੜ ਕ੍ਰਮਵਾਰ 756, 750 ਅਤੇ 778 ਕਿੱਲੋ ਰੂੰ ਪ੍ਰਤੀ ਹੈਕਟੇਅਰ ਪ੍ਰਾਪਤ ਹੋਇਆ। ਇਸ ਕਾਰਨ ਸਾਲ 2016 ਅਤੇ 2017 ਵਿੱਚ ਕੀਟਨਾਸ਼ਕ ਜ਼ਹਿਰਾਂ ਦੀ ਖਪਤ ਘੱਟੀ ਅਤੇ ਕੁੱਲ 73.78 ਅਤੇ 81.73 ਕਰੋੜ ਰੁਪਏ ਬਚਾਏ ਜਾ ਸਕੇ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.
GET - On the Play Store
GET - On the App Store