विशेषज्ञ सलाहकार विवरण

idea99orange_pau_16th_feb.jpg
द्वारा प्रकाशित किया गया था Punjab Agricultural University, Ludhiana
पंजाब
2021-02-16 13:50:34

ਫਲਾਂ ਦਾ ਕੇਰਾ ਦੋ ਤਰ੍ਹਾਂ ਦਾ ਹੁੰਦਾ ਹੈ।ਅੰਦਰੂਨੀ ਹਾਰਮੋਨ/ਤੱਤਾਂ ਦੀ ਘਾਟ ਵਾਲੀ ਫ਼ਲ ਕੇਰ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ-ਜੂਨ ਦੇ ਮਹੀਨੇ ਜ਼ਿਆਦਾ ਹੁੰਦੀ ਹੈ ਅਤੇ ਫਿਰ ਸਤੰਬਰ-ਅਕਤੂਬਰ ਵਿੱਚ ਹੁੰਦੀ ਹੈ। ਹਾਰਮੋਨ ਦੀ ਕਮੀਂ ਕਾਰਨ ਡਿੱਗੇ ਫ਼ਲ ਸਿਹਤਮੰਦ, ਅਤੇੇ ਹਰੇ ਰੰਗ ਦੇ ਹੁੰਦੇ ਹਨ, ਪਰ ਡੰਡੀ ਵਾਲੇ ਪਾਸੇ ਤੋਂ ਪੀਲੇ ਸੰਤਰੀ ਰੰਗ ਦੇ ਹੋ ਜਾਂਦੇ ਹਨ। ਬਿਮਾਰੀ ਵਾਲੀ ਫ਼ਲ ਕੇਰ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਇਹ ਜੁਲਾਈ ਦੇ ਮਹੀਨੇ ਸ਼ੁਰੂ ਹੋ ਕੇ ਤੁੜਾਈ ਤੱਕ ਜਾਰੀ ਰਹਿੰਦੀ ਹੈ। ਪਰ ਸਭ ਤੋਂ ਜ਼ਿਆਦਾ ਕੇਰ ਸਤੰਬਰ ਤੋਂ ਲੈ ਕੇ ਅਖੀਰ ਅਕਤੂਬਰ ਤੱਕ ਪੈਂਦੀ ਹੈ। ਰੋਗੀ ਫ਼ਲ ਪਿਚਕੇ, ਸਖ਼ਤ ਤੇ ਭੁਰਭੁਰੇ ਹੁੰਦੇ ਹਨ। ਜੇਕਰ ਬਿਮਾਰੀ ਦਾ ਹਮਲਾ ਲੇਟ ਹੋਵੇ ਤਾਂ ਫ਼ਲ ਸੁੰਗੜ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਬੂਟੇ ਦੇ ਨਾਲ ਹੀ ਲਟਕਦੇ ਰਹਿੰਦੇ ਹਨ। ਰੋਗੀ ਫ਼ਲਾਂ ਦੀਆਂ ਡੰਡੀਆਂ ਸਲੇਟੀ ਰੰਗ ਦੀਆਂ ਹੋ ਜਾਂਦੀਆ ਹਨ ਅਤੇ ਉਨ੍ਹਾਂ ਉੱਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਜਿਹੇ ਦਿਖਾਈ ਦੇਣ ਲੱਗ ਪੈਂਦੇ ਹਨ, ਜੋ ਬਿਮਾਰੀ ਦੇ ਵਾਧੇ ਲਈ ਸਹਾਈ ਹੁੰਦੇ ਹਨ। ਰੋਗੀ ਬੂਟਿਆਂ ਦੀਆਂ ਟਹਿਣੀਆਂ ਵੀ ਸੁੱਕ ਜਾਂਦੀਆਂ ਹਨ। ਵਾਤਾਵਰਣ ਵਿੱਚ ਬਹੁਤੀ ਸਿੱਲ੍ਹ ਅਤੇ ਮੌਨਸੂਨ ਦੀ ਵਰਖਾ ਕਿਨੂੰ ਦੀ ਇਸ ਕੇਰ ਦੇ ਵਾਧੇ ਲਈ ਬਹੁਤ ਅਨੁਕੂਲ ਹੁੰਦੇ ਹਨ।

ਰੋਕਥਾਮ- ਬਾਗ ਵਿੱਚ ਸਾਫ਼-ਸਫ਼ਾਈ ਰੱਖੋ। ਜਿਵੇਂ ਕਿ ਫ਼ਲ ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਹਿਣੀਆਂ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਫ਼ਲ ਤੋੜਣ ਤੋਂ ਬਾਅਦ ਜਨਵਰੀ-ਫ਼ਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ (2:2:250) ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ।

  • ਕੱਟੀ ਹੋਈ ਸੋਕ ਨੂੰ ਕਦੇ ਵੀ ਬੂਟਿਆਂ ਦੇ ਹੇਠਾਂ ਜਾਂ ਬਾਗ ਦੇ ਨੇੜੇ ਨਾ ਰੱਖੋ, ਕਿਉਂਕਿ ਇਸ ਤੋਂ ਬਿਮਾਰੀ ਵਰਖਾ ਦੌਰਾਨ ਸਾਰੇ ਬੂਟਿਆ ਤੇ ਫ਼ੈਲ ਸਕਦੀ ਹੈ।
  • ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦਿਆਂ ਫ਼ਲਾਂ ਨੂੰ ਤੋੜ ਕੇ ਅਤੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬਣਾ ਜਾਂ ਸਾੜਣਾ ਲਾਹੇਵੰਦ ਹੁੰਦਾ ਹੈ। ਅਜਿਹੇ ਫ਼ਲਾਂ ਦੇ ਢੇਰ ਨੂੰ ਬਾਗ ਵਿੱਚ ਨਾ ਰੱਖੋ ਕਿਉਂਕਿ ਇਨ੍ਹਾਂ ਤੋਂ ਵੀ ਰੋਗੀ ਫ਼ਲ ਕੇਰ ਬਹੁਤ ਫ਼ੈਲਦੀ ਹੈ।
  • ਬਾਗ ਵਿੱਚ ਕਦੇ ਵੀ ਪਾਣੀ ਖੜ੍ਹਾ ਨਾ ਰਹਿਣ ਦਿਉ ਅਤੇ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਰੱਖੋ।
  • ਬੂਟੇ ਦੀ ਸਿਹਤ ਬਰਕਰਾਰ ਰੱਖਣ ਲਈ ਸਿਫ਼ਾਰਸ਼ ਕੀਤੀਆਂ ਹੋਈਆਂ ਖਾਦਾਂ ਅਤੇ ਲਘੂ ਤੱਤਾਂ ਦੀ ਵਰਤੋਂ ਸਮੇਂ ਸਿਰ ਕਰੋ। Ÿ ਕਿਨੂੰ ਦੇ ਫ਼ਲਾਂ ਦੀ ਕੇਰ (ਅੰਦਰੂਨੀ ਹਾਰਮੋਨ ਅਤੇ ਬਿਮਾਰੀ ਵਾਲੀ ਫ਼ਲ ਕੇਰ) ਨੂੰ ਰੋਕਣ ਲਈ ਬੂਟਿਆਂ ਤੇ ਜ਼ਿਬਰੈਲਿਕ ਐਸਿਡ 10 ਮਿ. ਗ੍ਰਾਮ ਪ੍ਰਤੀ ਲਿਟਰ ਪਾਣੀ) 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਛਿੜਕਾਅ ਕਰੋ।