विशेषज्ञ सलाहकार विवरण

idea99polyhouse.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-16 12:20:22

ਪੀ.ਏ.ਯੂ. ਦੇ ਮਾਹਿਰਾਂ ਵੱਲੋਂ ਨੈੱਟ ਜਾਂ ਪੌਲੀ ਹਾਊਸ ਵਿੱਚ ਜੜ੍ਹ ਗੰਢ ਰੋਗ ਤੋਂ ਬਚਾਅ ਲਈ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ:

  • ਨਵੇਂ ਪੌਲੀ ਹਾਊਸ ਦੀ ਉਸਾਰੀ ਲਈ ਥਾਂ ਦੀ ਚੋਣ ਬਹੁਤ ਮਹੱਤਵਪੂਰਨ ਹੈ।ਨੈੱਟ ਜਾਂ ਪੌਲੀਨੈੱਟ ਦੀ ਉਸਾਰੀ ਲਈ ਝੋਨੇ ਜਾਂ ਕਣਕ ਵਾਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ।ਕਿਸੇ ਅਜਿਹੇ ਖੇਤਰ ਨੂੰ ਕਦੇ ਵੀ ਨਾ ਚੁਣੋ ਜਿੱਥੇ ਪਹਿਲਾਂ ਹੀ ਸਬਜ਼ੀਆਂ ਉਗਾਈਆਂ ਜਾ ਰਹੀਆਂ ਹੋਣ ।
  • ਨੈੱਟ ਜਾਂ ਪੌਲੀਹਾਊਸ ਦੀ ਉਸਾਰੀ ਲਈ ਨੀਵੇਂ ਇਲਾਕਿਆਂ ਦੀ ਚੋਣ ਨਾ ਕਰੋ।ਕਿਉਂਕਿ ਨੀਵੇਂ ਇਲਾਕਿਆਂ ਵਿੱਚ ਬਰਸਾਤ ਦੇ ਮੌਸਮ ਵਿੱਚ ਆਲੇ-ਦੁਆਲੇ ਦੇ ਖੇਤਾਂ ਵਿੱਚੋਂ ਪਾਣੀ ਦੇ ਨਾਲ ਬਿਮਾਰੀ ਦੇ ਅੰਸ਼ ਵੀ ਵਹਿ ਕੇ ਨੈੱਟ ਜਾਂ ਪੌਲੀਹਾਊਸ ਵਿੱਚ ਜਮ੍ਹਾਂ ਹੋ ਜਾਂਦੇ ਹਨ।
  • ਰੋਗ ਤੋਂ ਪ੍ਰਭਾਵਿਤ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਖੇਤੀ ਔਜ਼ਾਰਾਂ ਅਤੇ ਮਸ਼ੀਨਰੀ ਨੂੰ ਨੀਮਾਟੋਡ ਰਹਿਤ ਖੇਤਾਂ ਜਾਂ ਜ਼ਮੀਨ ਵਿੱਚ ਵਰਤਣ ਤੋਂ ਪਹਿਲਾਂ ਸਾਫ਼ ਕਰਨਾ ਚਾਹੀਦਾ ਹੈ।
  • ਸਿੰਚਾਈ ਦਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਅਤੇ ਸਿੰਚਾਈ ਵਾਲੇ ਪਾਣੀ ਦਾ ਵਹਾਓ ਨੀਮਾਟੋਡ ਰੋਗਿਤ ਖੇਤਰ ਤੋਂ ਤੰਦਰੁਸਤ ਖੇਤਰ ਵੱਲ ਨਹੀਂ ਹੋਣਾ ਚਾਹੀਦਾ।
  • ਫ਼ਸਲ ਖਤਮ ਹੋਣ ਤੋਂ ਬਾਅਦ ਨੈੱਟ/ਪੌਲੀ ਹਾਊਸ ਵਿੱਚੋਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਜੜ੍ਹਾਂ ਸਮੇਤ ਬਾਹਰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਰੋਗੀ ਬੂਟਿਆਂ ਦੀਆਂ ਜੜ੍ਹਾਂ ਵਿੱਚ ਨੀਮਾਟੋਡ ਦੇ ਲਾਰਵੇ ਅਤੇ ਆਂਡੇ ਹੁੰਦੇ ਹਨ।